ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦਾ ਲੋਟੋ ਦਾ ਜੈਕਪੋਟ ਕਿਸੇ ਵ ਿਕਿਸਮਤ ਵਾਲੇ ਦਾ ਨਹੀਂ ਨਿਕਲਿਆ ਤੇ ਇਸੇ ਲਈ ਇਸ ਵਾਰ ਦੇ ਜੈਕਪੋਟ ਦੀ ਇਨਾਮੀ ਰਾਸ਼ੀ ਵੀ ਅਗਲੀ ਵਾਰ ਦੇ ਜੈਕਪੋਟ ਵਿੱਚ ਸ਼ਾਮਿਲ ਕੀਤੀ ਜਾਏਗੀ, ਜੋ ਕਿ $12 ਮਿਲੀਅਨ ਦਾ ਹੋਏਗਾ। ਇਸ ਤੋਂ ਇਲਾਵਾ 2 ਆਕਲੈਂਡ ਵਾਸੀਆਂ ਅਤੇ ਇੱਕ ਪਾਲਮਰਸਟਨ ਨਾਰਥ ਦੇ ਰਿਹਾਇਸ਼ੀ ਨੇ ਰੱਲ ਕੇ ਫਰਸਟ ਡਵਿਜਨ ਦਾ ਇਨਾਮ ਜਿੱਤਿਆ ਹੈ।
ਜੈਤੂ ਟਿਕਟਾਂ ਬੇਲਕਲੂਥਾ ਬੁੱਕਸ਼ਾਪ, ਬੇਲਕਲੂਥਾ ਅਤੇ ਨਿਊ ਵਰਲਡ ਬਰੋਡਵੇਅ, ਪਾਲਮਰਸਟਨ ਨਾਰਥ ਤੋਂ ਖ੍ਰੀਦੀਆਂ ਗਈਆਂ ਹਨ, ਜਿਸਨੇ ਵੀ ਇਨ੍ਹਾਂ ਸਟੋਰਾਂ ਤੋਂ ਟਿਕਟ ਖ੍ਰੀਦੀ ਹੋਏ, ਉਹ ਆਪਣੀਆਂ ਟਿਕਟਾਂ ਜਰੂਰ ਚੈੱਕ ਕਰੇ।