ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪੂਕੀਕੂਹੀ ਵਿੱਚ ਬੀਤੇ ਦਿਨੀਂ ਵਾਪਰੀ ਇੱਕ ਆਰਮ ਇੰਸੀਡੈਂਸ ਕਾਰਨ ਇਲਾਕੇ ਵਿੱਚ ਅਜੇ ਵੀ ਸਹਿਮ ਭਰਿਆ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਬਰਡਵੁੱਡ ਰੋਡ 'ਤੇ ਵਾਪਰੀ ਇਸ ਘਟਨਾ ਵਿੱਚ ਕਈ ਗੋਲੀਆਂ ਚੱਲਣ ਦੀ ਖਬਰ ਸੀ, ਜਿਸ ਵਿੱਚ 4 ਜਣੇ ਜਖਮੀ ਹੋਏ ਦੱਸੇ ਜਾ ਰਹੇ ਹਨ ਤੇ ਇਸ ਕਾਰਨ ਪੁਲਿਸ ਨੇ ਕਈ ਸੜਕਾਂ ਨੂੰ ਸੀਲ ਵੀ ਕਰ ਦਿੱਤਾ ਹੈ। ਜਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਪਰ ਸਥਿਰ ਹੈ, ਸਾਰਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਪੁਲਿਸ ਦੀਆਂ ਕਈ ਗੱਡੀਆਂ ਵੀ ਪੁੱਜੀਆਂ ਦੱਸੀਆਂ ਜਾ ਰਹੀਆਂ ਹਨ। ਨਜਦੀਕੀ ਰਿਹਾਇਸ਼ੀਆਂ ਨੇ ਗੋਲੀਆਂ ਚੱਲਣ ਦੀ ਪੁਸ਼ਟੀ ਵੀ ਕੀਤੀ ਹੈ। ਪੁਲਿਸ ਨੇ ਸੀਲ ਕੀਤੇ ਇਲਾਕੇ ਤੋਂ ਆਮ ਰਿਹਾਇਸ਼ੀਆਂ ਨੂੰ ਦੂਰ ਰਹਿਣ ਲਈ ਕਿਹਾ ਹੈ।