ਆਕਲੈਂਡ (ਹਰਪ੍ਰੀਤ ਸਿੰਘ) - ਓਸਕਰ ਅਵਾਰਡ ਸਮਾਰੋਹ ਵਿੱਚ ਕਿਸੇ ਫਿਲਮ ਨੂੰ ਨੋਮੀਨੇਟ ਕੀਤੇ ਜਾਣਾ ਹੀ ਜਿੱਥੇ ਇੱਕ ਵੱਡੀ ਉਪਲਬਧੀ ਹੁੰਦੀ ਹੈ, ਉੱਥੇ ਹੀ ਇੱਕ ਪੰਜਾਬਣ ਦੀ ਬਣਾਈ ਮੂਵੀ ਨੇ ਓਸਕਰ ਅਵਾਰਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਦਿੱਲੀ ਦੀ ਰਹਿਣ ਵਾਲੀ ਗੁਨੀਤ ਮੌਂਗਾ ਦੀ ਬਣਾਈ ਮੂਵੀ ਐਲੀਫੈਂਟ ਵਿਸਪਰਰ ਨੇ ਇਹ ਅਵਾਰਡ ਬੈਸਟ ਡੋਕੁਮੈਂਟਰੀ ਸ਼ੋਰਟ ਕੈਟਗਰੀ ਵਿੱਚ ਜਿੱਤਿਆ ਹੈ।
ਸੋਸ਼ਲ ਮੀਡੀਆ 'ਤੇ ਗੁਨੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਬਣਾਾਈ ਫਿਲਮ ਨੇ ਓਸਕਰ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ, ਕਿਉਂਕਿ ਪਹਿਲੀ ਵਾਰ ਕਿਸੇ ਭਾਰਤੀ ਫਿਲਮ ਪ੍ਰੋਡਕਸ਼ਨ ਹਾਊਸ ਨੂੰ ਇਹ ਸਨਮਾਨ ਮਿਲਿਆ ਹੈ।