ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਤੋਂ ਬਾਅਦ 2021 ਵਿੱਚ ਇੱਕੋ ਵਾਰੀ ਆਈ ਪ੍ਰਾਪਰਟੀ ਦੀ ਤੇਜੀ ਨੇ ਕਈ ਸ਼ੋਕੀਨ ਇਨਵੈਸਟਰ ਨੂੰ ਮੁੱਦੇ ਮੂੰਹ ਸੁੱਟਣ ਵਾਲਾ ਕੰਮ ਕੀਤਾ ਹੈ। ਹੁਣ ਠੰਢੀ ਪਈ ਅਤੇ ਅਨਿਸ਼ਚਿਤ ਭਵਿੱਖ ਵਾਲੀ ਰੀਅਲ ਅਸਟੇਟ ਮਾਰਕੀਟ ਵਿੱਚ ਇਹ ਇਨਵੈਸਟਰ ਮਿਲੀਅਨ ਡਾਲਰਾਂ ਤੱਕ ਦੇ ਘਾਟੇ ਖਾਕੇ ਪ੍ਰਾਪਰਟੀਆਂ ਵੇਚ ਰਹੇ ਹਨ।
ਸਾਊਥ ਆਕਲੈਂਡ ਹਰਕੋਰਟਸ ਬਿਜਨੈਸ ਮਾਲਕ ਹਰਸਿਮਰਨ ਸਿੰਘ, ਜਿਸਦੇ ਪਾਪਾਟੋਏਟੋਏ, ਪਾਪਾਕੂਰਾ, ਕਰਾਕਾ ਤੇ ਉਟਾਹੂਹੂ ਵਿੱਚ ਕਈ ਦਫਤਰ ਹਨ, ਅਨੁਸਾਰ ਇਸ ਵੇਲੇ ਅਜਿਹੀਆਂ ਪ੍ਰਾਪਰਟੀਆਂ ਵੇਚਣ ਵਾਲਿਆਂ ਨੂੰ ਕਾਫੀ ਜਿਆਦਾ ਘਾਟਾ ਸਹਿਣਾ ਪੈ ਰਿਹਾ ਹੈ, ਜਿਨ੍ਹਾਂ ਨੂੰ ਮਿਲੀਅਨ ਡਾਲਰਾਂ ਵਿੱਚ ਕੁਝ ਸਮਾਂ ਪਹਿਲਾਂ ਹੀ ਖ੍ਰੀਦਿਆ ਗਿਆ ਸੀ।
ਹਰਸਿਮਰਨ ਅਨੁਸਾਰ ਕਿੰਗ ਸਟਰੀਟ ਦੇ ਇੱਕ ਅਜਿਹੇ ਹੀ ਖ੍ਰੀਦਾਰ ਨੇ ਨਵੰਬਰ 2021 ਵਿੱਚ $2.4 ਮਿਲੀਅਨ ਵਿੱਚ ਖ੍ਰੀਦੀ ਪ੍ਰਾਪਰਟੀ ਨੂੰ $1.465 ਮਿਲੀਅਨ ਵਿੱਚ ਵੇਚਿਆ ਹੈ। ਇਸੇ ਤਰ੍ਹਾਂ ਗਰੇਟ ਸਾਊਥ ਰੋਡ ਦੀ ਇੱਕ ਪ੍ਰਾਪਰਟੀ ਜੋ 2021 ਦੇ ਅੱਧ ਵਿੱਚ $1.9 ਮਿਲੀਅਨ ਵਿੱਚ ਖ੍ਰੀਦੀ ਗਈ ਸੀ, ਦੇ ਮਾਲਕ ਨੂੰ ਹੁਣ $1.4 ਵੀ ਮਿਲਣਾ ਔਖਾ ਹੋਇਆ ਪਿਆ ਹੈ ਤੇ ਸਿਮਰਨ ਅਨੁਸਾਰ ਇਹ ਸਿਰਫ ਇੱਕਾ-ਦੁੱਕਾ ਉਦਹਾਰਨਾਂ ਨਹੀਂ, ਬਲਕਿ ਅਜਿਹੀਆਂ ਕਾਫੀ ਉਦਾਹਰਨਾਂ ਹਨ, ਜਿਨ੍ਹਾਂ ਨੇ ਪੈਸਾ ਨਿਵੇਸ਼ ਤਾਂ ਕਮਾਈ ਕਰਨ ਲਈ ਕੀਤਾ ਸੀ, ਪਰ ਹੁਣ ਉਸਦਾ ਭੁਗਤਾਨ ਮੋਟੇ ਘਾਟੇ ਖਾਕੇ ਕਰ ਰਹੇ ਹਨ।