ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਨਵੰਬਰ ਵਿੱਚ ਆਕਲੈਂਡ ਦੇ ਸੈਂਡਰਿੰਗ, ਵਿੱਚ ਰੋਜ਼ ਕੋਟੇਜ ਡੇਅਰੀ ਸ਼ਾਪ 'ਤੇ ਲੁੱਟ ਦੀ ਵਾਰਦਾਤ ਦੌਰਾਨ ਕਤਲ ਹੋਏ ਭਾਰਤੀ ਨੌਜਵਾਨ ਦੇ ਮਾਮਲੇ ਵਿੱਚ ਸ਼ੈਨ ਹੈਨਰੀ ਤੇ ਹੈਨਰੀ ਫ੍ਰੈਡ ਨਾਮ ਦੇ ਲੁਟੇਰਿਆਂ 'ਤੇ ਜਿੱਥੇ ਪਹਿਲਾਂ ਲੁੱਟ ਦੇ ਦੋਸ਼ ਦਾਇਰ ਹੋਏ ਸਨ, ਉੱਥੇ ਹੀ ਹੁਣ ਇਨ੍ਹਾਂ 'ਤੇ ਦਾਇਰ ਦੋਸ਼ਾਂ ਵਿੱਚ ਵਾਧਾ ਕਰਦਿਆਂ ਆਕਲੈਂਡ ਹਾਈਕੋਰਟ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ 'ਤੇ ਕਤਲ ਦੇ ਦੋਸ਼ ਵੀ ਦਾਇਰ ਕਰ ਦਿੱਤੇ ਗਏ ਹਨ, ਇੱਕ ਹੋਰ ਲੁਟੇਰਾ ਫ੍ਰੇਡਰਿਕ ਹੋਬਸਨ, ਜੋ ਪਹਿਲਾਂ ਹੀ ਇਸ ਮਾਮਲੇ ਵਿੱਚ ਲੁੱਟ ਅਤੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ, ਉਸਦੀ ਨਾਮ ਗੁਪਤ ਰੱਖਣ ਦੀ ਗੁਜਾਰਿਸ਼ ਵੀ ਰੱਦ ਹੋ ਗਈ ਹੈ।
ਦੱਸਦੀਏ ਕਿ ਜਨਕ ਪਟੇਲ ਦੀ ਮੌਤ ਤੋਂ ਬਾਅਦ ਪੂਰੇ ਨਿਊਜੀਲੈਂਡ ਵਿੱਚ ਹੀ ਮਾਹੌਲ ਕਾਫੀ ਭਾਵੁਕ ਹੋ ਗਿਆ ਸੀ ਤੇ ਮ੍ਰਿਤਕ ਜਨਕ ਲਈ ਸਨੇਹ ਭਰੇ ਸੁਨੇਹੇ ਪਰਿਵਾਰ ਨੂੰ ਹਾਸਿਲ ਹੋਏ ਸਨ।
ਪਰਿਵਾਰ ਨੇ ਨਿਊਜੀਲੈਂਡ ਨਿਆਂ ਪ੍ਰਣਾਲੀ 'ਤੇ ਭਰੋਸਾ ਪ੍ਰਗਟਾਇਆ ਹੈ ਤੇ ਆਸ ਕੀਤੀ ਹੈ ਕਿ ਜਲਦ ਹੀ ਮ੍ਰਿਤਕ ਜਨਕ ਪਟੇਲ ਨੂੰ ਇਨਸਾਫ ਹਾਸਿਲ ਹੋਏਗਾ।