ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਤੋਂ ਪ੍ਰਭਾਵਿਤ ਹੋਏ ਹਜਾਰਾਂ ਨਿਊਜੀਲੈਂਡ ਵਾਸੀਆਂ ਦੀ ਮੱਦਦ ਲਈ ਲੋਟੋ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ, ਬੀਤੇ ਦਿਨੀਂ ਕੱਢੇ ਗਏ ਡਰਾਅ ਤੋਂ ਇੱਕਠੀ ਹੋਈ ਰਾਸ਼ੀ ਨੂੰ ਇਨ੍ਹਾਂ ਪ੍ਰਭਾਵਿਤ ਨਿਊਜੀਲੈਂਡ ਵਾਸੀਆਂ ਦੀ ਮੱਦਦ ਲਈ ਵਰਤਣ ਦੀ ਗੱਲ ਕਹੀ ਗਈ ਸੀ। ਕੰਪਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਡਰਾਅ ਤੌਂ $11.7 ਮਿਲੀਅਨ ਦੀ ਰਾਸ਼ੀ ਇੱਕਠੀ ਕੀਤੀ ਗਈ ਹੈ, ਜੋ ਇਨ੍ਹਾਂ ਸਾਈਕਲੋਨ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਵਰਤੀ ਜਾਏਗੀ।
ਇਹ ਫੰਡ ਲੋਟਰੀ ਗਰਾਂਟ ਬੋਰਡ ਨੂੰ ਭੇਜਿਆ ਜਾਏਗਾ ਤੇ ਬੋਰਡ ਵਲੋਂ ਇਹ ਪੈਸਾ ਪ੍ਰਭਾਵਿਤ ਭਾਈਚਾਰਿਆਂ ਵਿੱਚ ਵੰਡਿਆ ਜਾਏਗਾ।
ਇਸ ਡਰਾਅ ਦੀ ਜੈਤੂ ਇਨਾਮੀ ਰਾਸ਼ੀ ਜੋ ਕਿ $15 ਮਿਲੀਅਨ ਸੀ, ਕੈਂਟਰਬਰੀ ਦੇ ਇੱਕ ਰਿਹਾਇਸ਼ੀ ਨੇ ਜਿੱਤੀ ਹੈ।
ਇੰਟਰਨਲ ਅਫੇਅਰਜ਼ ਮਨਿਸਟਰ ਬਾਰਬਰਾ ਐਡਮੰਡਸ ਨੇ ਲੋਟੋ ਦੇ ਇਸ ੳੇੁਪਰਾਲੇ ਲਈ ਦਿਲੋਂ ਧੰਨਵਾਦ ਕੀਤਾ ਹੈ।