ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਫਰਵਰੀ ਵਿੱਚ ਜਨਵਰੀ ਦੇ ਮੁਕਾਬਲੇ ਹੋਸਪੀਟੇਲਟੀ, ਟੂਰੀਜ਼ਮ ਤੇ ਕੰਸਟਰਕਸ਼ਨ ਦੀਆਂ ਨੌਕਰੀਆਂ ਵਿੱਚ 1% ਦਾ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ। 'ਸੀਕ' ਦੀ ਤਾਜਾ ਜਾਰੀ ਰਿਪੋਰਟ ਵਲੋਂ ਇਨ੍ਹਾਂ ਆਂਕੜਿਆਂ ਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਅਨੁਸਾਰ 2019 ਦੇ ਪ੍ਰੀਕੋਵਿਡ ਆਂਕੜਿਆਂ ਦੇ ਮੁਕਾਬਲੇ ਇਹ ਵਾਧਾ 15% ਜਿਆਦਾ ਹੈ। ਹੋਸਪੀਟੇਲਟੀ ਅਤੇ ਟੂਰੀਜ਼ਮ ਦੇ ਕਿੱਤਿਆਂ ਸਬੰਧੀ ਨੌਕਰੀਆਂ ਵਿੱਚ ਇਹ ਵਾਧਾ 8% ਰਿਹਾ ਹੈ।