ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ 20 ਮਾਰਚ ਦਾ ਦਿਨ 'ਇੰਟਰਨੈਸ਼ਨਲ ਡੇਅ ਆਫ ਹੈਪੀਨੇਸ' ਸੀ, ਇਸ ਮੌਕੇ ਦੁਨੀਆਂ ਦੇ ਸਭ ਤੋਂ ਖੁਸ਼ ਦੇਸ਼ਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਫਿਨਲੈਂਡ ਨੇ ਲਗਾਤਾਰ 6ਵੇਂ ਸਾਲ ਮੁਕਾਮ ਹਾਸਿਲ ਕਰਦਿਆਂ, ਪਹਿਲਾ ਦਰਜਾ ਹਾਸਿਲ ਕੀਤਾ ਹੈ। ਇਜ਼ਰਾਈਲ ਇਸ ਸੂਚੀ ਵਿੱਚ ਬੀਤੇ ਸਾਲ ਦੇ 9ਵੇਂ ਨੰਬਰ ਦੇ ਮੁਕਾਬਲੇ ਚੌਥੇ ਨੰਬਰ 'ਤੇ ਆ ਪੁੱਜਾ ਹੈ, ਨੀਦਰਲੈਂਡ 5ਵੇਂ, ਸਵਿਟਜਰਲੈਂਡ 8ਵੇਂ, ਲਕਸਮਬਰਗ 9ਵੇਂ ਤੇ ਨਿਊਜੀਲੈਂਡ 10ਵੇਂ ਨੰਬਰ 'ਤੇ ਹੈ।
ਨਿਊਜੀਲੈਂਡ ਨੇ ਇਸ ਸੂਚੀ ਵਿੱਚ ਗੁਆਂਢੀ ਮੁਲਕ ਆਸਟ੍ਰੇਲੀਆ ਨੂੰ ਵੀ ਪਛਾੜ ਦਿੱਤਾ ਹੈ, ਜੋ ਇਸ ਸੂਚੀ ਵਿੱਚ 12ਵੇਂ ਨੰਬਰ 'ਤੇ ਹੈ। ਕੈਨੇਡਾ 13ਵੇਂ ਨੰਬਰ 'ਤੇੇ, ਆਇਰਲੈਂਡ 14ਵੇਂ, ਅਮਰੀਕਾ 15ਵੇਂ, ਯੂਕੇ 19ਵੇਂ ਨੰਬਰ 'ਤੇ ਹੈ।