ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਈਡਨ ਪਾਰਕ ਵਿੱਚ ਹੋਏ ਨਿਊਜੀਲੈਂਡ-ਸ਼੍ਰੀਲੰਕਾ ਵਿਚਾਲੇ ਇੱਕ ਦਿਨਾਂ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿੱਚ ਹੀ ਭਾਰਤੀ ਮੂਲ ਦਾ 23 ਸਾਲਾ ਕ੍ਰਿਕੇਟ ਖਿਡਾਰੀ ਰਚਿਨ ਰਵਿੰਦਰਾ ਆਪਣੀ ਵੱਖਰੀ ਹੀ ਛਾਪ ਛੱਡ ਗਿਆ ਹੈ।
ਨਿਊਜੀਲੈਂਡ ਨੂੰ ਪਹਿਲਾਂ ਤਾਂ 274 ਦੇ ਸਕੋਰਾਂ 'ਤੇ ਪਹੁੰਚਾਉਣ ਲਈ ਆਪਣੇ ਅੰਤਰ-ਰਾਸ਼ਟਰੀ ਕਰੀਅਰ ਦਾ ਸਿਰਫ ਚੌਥਾ ਮੈਚ ਖੇਡ ਰਹੇ ਰਚਿਨ ਰਵਿੰਦਰਾ ਨੇ 52 ਗੇਂਦਾਂ ਵਿੱਚ 49 ਸਕੋਰਾਂ ਦੀ ਸ਼ਾਨਦਾਰ ਵਾਰੀ ਖੇਡੀ ਤੇ ਉਸਤੋਂ ਬਾਅਦ ਬਹੁਤ ਹੀ ਵਧੀਆ ਕੈਚ ਹਾਸਿਲ ਕਰਕੇ ਸ਼੍ਰੀ ਲੰਕਾ ਦੀ ਟੀਮ ਨੂੰ 76 ਦੇ ਸਕੋਰਾਂ 'ਤੇ ਹੀ ਨਿਪਟਾ ਦਿੱਤਾ। ਮੈਚ ਵਿੱਚ ਹੈਨਰੀ ਸ਼ਿਪਲੀ ਨੇ ਸ਼ਾਨਦਾਰ ਗੇਂਦਬਾਜੀ ਸਦਕਾ 5 ਵਿਕਟਾਂ ਵੀ ਹਾਸਿਲ ਕੀਤੀਆਂ, ਪਰ ਨੈਸ਼ਨਲ ਮੀਡੀਆ ਵਿੱਚ ਰਚਿਨ ਰਵਿੰਦਰਾ ਦੀ ਹੋ ਰਹੀ ਵਾਹਵਾਹੀ ਪ੍ਰਗਟਾ ਰਹੀ ਹੈ ਕਿ ਰਚਿਨ ਆਉਂਦੇ ਸਮੇਂ ਵਿੱਚ ਨਿਊਜੀਲੈਂਡ ਟੀਮ ਦਾ ਅਹਿਮ ਹਿੱਸਾ ਬਣੇਗਾ।