ਆਕਲੈਂਡ (ਹਰਪ੍ਰੀਤ ਸਿੰਘ)- ਸਾਊਥ ਆਈਲੈਂਡ ਲਈ ਸਰਦੀਆਂ ਦੀ ਪਹਿਲੀ ਭਾਰੀ ਬਰਫਬਾਰੀ ਦੀ ਭਵਿੱਖਬਾਣੀ ਇਸ ਵੇਲੇ ਅਮਲ ਵਿੱਚ ਹੈ ਤੇ ਇਸ ਬਰਫਬਾਰੀ ਦੇ ਨਤੀਜੇ ਵਜੋਂ ਬਹੁਤੇ ਇਲਾਕਿਆਂ ਵਿੱਚ ਤਾਪਮਾਨ ਵਿੱਚ 10 ਤੋਂ 15 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਕੁਈਨਜ਼ਟਾਊਨ ਲੇਕਸ ਤੇ ਸੈਂਟਰਲ ਓਟੇਗੋ ਦੇ 700 ਮੀਟਰ ਤੋਂ ਉੱਚੇ ਇਲਾਕਿਆਂ ਵਿੱਚ 10 ਸੈਂਟੀਮੀਟਰ ਤੱਕ ਬਰਫਬਾਰੀ ਰਾਤਭਰ ਜਾਂ ਫਿਰ ਸਵੈਰ ਤੱਕ ਹੋ ਸਕਦੀ ਹੈ। ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚ ਵਲੰਿਗਟਨ, ਕ੍ਰਾਈਸਚਰਚ, ਡੁਨੇਡਿਨ, ਇਨਵਰਕਾਰਗਿਲ ਦੇ ਇਲਾਕੇ ਰਹਿਣਗੇ।