ਆਕਲੈਂਡ (ਹਰਪ੍ਰੀਤ ਸਿੰਘ) - ਚਾ ਸਾਅ-ਸੂਨ ਦੀਆਂ ਖੁਸ਼ੀਆਂ ਨੂੰ ਇਸ ਵੇਲੇ ਕੋਈ ਠਿਕਾਣਾ ਨਹੀਂ ਮਿਲ ਰਿਹਾ, ਕਿਉਂਕਿ ਉਸਨੇ ਆਪਣੀ ਜਿੰਦਗੀ ਦਾ ਉਹ ਮੁਕਾਮ ਹਾਸਿਲ ਕੀਤਾ ਹੈ, ਜਿਸ ਲਈ ਉਸਨੇ ਸੈਂਕੜੇ ਕੋਸ਼ਿਸ਼ਾਂ ਕੀਤੀਆਂ।
ਦਰਅਸਲ ਚਾ ਸਾਅ-ਸੂਨ ਨੇ ਡਰਾਈਵਿੰਗ ਟੈਸਟ ਪਾਸ ਕੀਤਾ ਹੈ ਤੇ ਕਿਸੇ ਲਈ ਭਾਂਵੇ ਇਹ ਵੱਡੀ ਗੱਲ ਨਾ ਹੋਏ, ਪਰ ਚਾ ਸਾਅ-ਸੂਨ ਲਈ ਇਹ ਇੱਕ ਵੱਡੀ ਉਪਲਬਧੀ ਹੈ, ਕਿਉਂਕਿ ਉਸਨੇ ਡਰਾਈਵਿੰਗ ਦੇ ਲਈ 960 ਟੈਸਟ ਦਿੱਤੇ ਸਨ ਤੇ ਪਹਿਲੀ ਵਾਰ ਉਸਨੇ 2005 ਵਿੱਚ ਡਰਾਈਵਿੰਗ ਦਾ ਟੈਸਟ ਦਿੱਤਾ ਸੀ। ਪਰ ਉਸਨੇ ਕਦੇ ਵੀ ਉਮੀਦ ਨਹੀਂ ਛੱਡੀ ਤੇ ਆਖਿਰਕਾਰ ਉਸਨੇ ਆਪਣਾ ਟੈਸਟ ਪਾਸ ਕਰ ਲਿਆ। ਡੈਲੀ ਮੇਲ ਮੁਤਾਬਕ ਚਾ ਸਾਅ-ਸੂਨ ਨੇ ਇਸ ਸਭ 'ਤੇ $21776 ਖਰਚੇ ਹਨ।
ਇਨ੍ਹਾਂ ਹੀ ਨਹੀਂ ਚਾ ਸਾਅ-ਸੂਨ ਵਲੋਂ ਆਪਣੇ ਡਰਾਈਵਿੰਗ ਟੈਸਟ ਪਾਸ ਕਰਨ ਦੀ ਲਗਨ ਨੂੰ ਦੇਖਦਿਆਂ 'ਕੀਆ' ਕੰਪਨੀ ਨੇ ਉਸਨੂੰ ਨਵੀਂ-ਨਕੋਰ ਗੱਡੀ ਵੀ ਬਤੌਰ ਗਿਫਟ ਦਿੱਤੀ ਹੈ। ਚਾ ਸਾਅ-ਸੂਨ ਸਾਊਥ ਕੋਰੀਆ ਦੀ ਵਸਨੀਕ ਹੈ ਤੇ ਸਬਜੀਆਂ ਵੇਚਣ ਦਾ ਕੰਮ ਕਰਦੀ ਹੈ।