ਆਕਲੈਂਡ (ਹਰਪ੍ਰੀਤ ਸਿੰਘ) - ਉਮਰ ਭਾਂਵੇ ਇਸ ਬਜੁਰਗ ਦੀ 74 ਸਾਲ ਹੈ, ਪਰ ਫਿਰ ਵੀ ਇਹ ਕਿਸੇ ਲਈ ਵੀ ਖਤਰਾ ਸਾਬਿਤ ਹੋ ਸਕਦੀ ਹੈ ਤੇ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਬਜੁਰਗ ਨੂੰ ਦੇਖੇ ਜਾਣ 'ਤੇ ਇਸ ਨੂੰ ਬਿਲਕੁਲ ਵੀ ਅਪਰੋਚ ਨਾ ਕੀਤਾ ਜਾਏ ਤੇ ਪੁਲਿਸ ਨੂੰ ਇਸ ਬਾਰੇ ਤੁੰਰਤ 101 ਜਾਂ 105 ਨੰਬਰ 'ਤੇ ਸੂਚਿਤ ਕੀਤਾ ਜਾਏ।
ਬਜੁਰਗ ਦਾ ਨਾਮ ਬਰੋਨਵਿਨ ਵਾਰਵਿਕ ਹੈ ਤੇ ਇਹ ਕਾਉਂਟੀ ਮੈਨੁਕਾਉ ਦੇ ਇਲਾਕੇ ਵਿੱਚ ਮੌਜੂਦ ਹੋ ਸਕਦੀ ਹੈ। ਇਸ ਬਜੁਰਗ ਦੇ ਨਾਮ ਪੈਰੋਲ ਰੀਕਾਲ ਸਬੰਧੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ।