ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਤੋਂ ਨਿਊਜੀਲੈਂਡ ਵਿੱਚ ਡੇਅ ਲਾਈਟ ਸੈਵਿੰਗ ਖਤਮ ਹੋਣ ਜਾ ਰਹੀ ਹੈ। ਹਰ ਸਾਲ ਅਪੈ੍ਰਲ ਦੇ ਪਹਿਲੇ ਐਤਵਾਰ ਡੇਅ ਲਾਈਟ ਸੈਵਿੰਗ ਖਤਮ ਹੋ ਜਾਂਦੀ ਹੈ ਤੇ ਨਿਊਜੀਲੈਂਡ ਭਰ ਵਿੱਚ ਘੜੀ ਦੀਆਂ ਸੂਈਆਂ ਇੱਕ ਘੰਟਾ ਪਿੱਛੇ ਕੀਤੀਆਂ ਜਾਂਦੀਆਂ ਹਨ। ਰਾਤ 2 ਵਜੇ ਤੋਂ ਇਹ ਡੇਅ ਲਾਈਟ ਸੇਵਿੰਗ ਅਮਲ ਵਿੱਚ ਆਏਗੀ। ਮੋਬਾਇਲ ਫੋਨਾਂ ਵਿੱਚ ਜੇ ਟਾਈਮ ਜੋਨ ਸੈਟਿੰਗਸ ਆਟੋਮੈਟਿਕ ਹੋਣਗੀਆਂ ਤਾਂ ਫੋਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਜਰੂਰਤ ਨਹੀਂ ਹੋਏਗੀ। ਇਸ ਤੋਂ ਬਾਅਦ ਸਤੰਬਰ ਦੇ ਅਖੀਰਲੇ ਐਤਵਾਰ ਰਾਤ ਨੂੰ ਘੜੀ ਦੀਆਂ ਸੂਈਆਂ ਇੱਕ ਘੰਟਾ ਅੱਗੇ ਕੀਤੀਆਂ ਜਾਣਗੀਆਂ।