ਆਕਲੈਂਡ (ਹਰਪ੍ਰੀਤ ਸਿੰਘ) - ਫੀਜ਼ੀ ਏਅਰਵੇਜ਼ ਨੇ ਆਪਣੇ ਨਿਊਜੀਲੈਂਡ ਦੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਛੋਟ ਦਾ ਐਲਾਨ ਕੀਤਾ ਹੈ। ਫੀਜ਼ੀ ਏਅਰਵੇਜ਼ ਨੇ ਆਕਲੈਂਡ, ਵਲੰਿਗਟਨ ਤੇ ਕ੍ਰਾਈਸਚਰਚ ਤੋਂ ਨਾਡੀ ਦੀ ਵਾਪਸੀ ਟਿਕਟ $620 ਵਿੱਚ, ਲੋਸ ਐਂਜਲਸ ਤੋਂ ਵਾਪਸੀ ਲਈ $1073 ਵਿੱਚ ਤੇ ਜਪਾਨ ਦੇ ਟੋਕੀਓ ਤੋਂ $773 ਦੀ ਟਿਕਟ ਦੇਣ ਦਾ ਐਲਾਨ ਕੀਤਾ ਹੈ। ਫੀਜ਼ੀ ਏਅਰਵੇਜ਼ ਅਨੁਸਾਰ ਕਿਰਾਇਆਂ ਵਿੱਚ ਇਹ ਕਟੌਤੀ ਉਨ੍ਹਾਂ ਦੇ ਆਮ ਕਿਰਾਇਆਂ ਦਾ 40% ਹੈ। ਇਹ ਵਿਸ਼ੇਸ਼ ਛੋਟ 15 ਅਪ੍ਰੈਲ ਤੱਕ ਜਾਰੀ ਰਹੇਗੀ। ਯਾਤਰਾ ਲਈ ਤਾਰੀਖਾ ਮਾਰਚ 2024 ਤੱਕ ਹੋਣਗੀਆਂ।
ਫੀਜ਼ੀ ਏਅਰਵੇਜ਼ ਵਲੋਂ ਆਕਲੈਂਡ, ਵਲੰਿਗਟਨ ਤੇ ਕ੍ਰਾਈਸਚਰਚ ਤੋਂ ਹੋਰ ਵੀ ਸ਼ਹਿਰਾਂ ਲਈ ਇਹ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ:-
Fiji $620
Vancouver $1173
Los Angeles $1073
San Francisco $1073
Honolulu $699
Hong Kong $1073
Singapore $999
Tokyo $773
Apia $499
Nuku'alofa $499