ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ 18 ਅਪ੍ਰੈਲ 2023 ਨੂੰ ਆਕਲੈਂਡ ਦੇ ਪਾਪਾਟੋਏਟੋਏ ਵਿੱਚ ਟੋਡ ਮੈਕਲੇ ਵਲੋਂ ਭਾਰਤ-ਨਿਊਜੀਲੈਂਡ ਸਿਖਰ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਟੋਡ ਮੈਕਲੇ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਕ੍ਰਿਸਟੋਫਰ ਲਕਸਨ ਵੀ ਸੰਮੇਲਨ ਵਿੱਚ ਹਾਜਿਰ ਰਹਿਣਗੇ। ਇਨ੍ਹਾਂ ਦੋਨਾਂ ਨੇਤਾਵਾਂ ਦੇ ਨਾਲ ਭਾਰਤੀ ਭਾਈਚਾਰੇ ਤੋਂ ਵੀ ਕਈ ਹਸਤੀਆਂ ਮੌਕੇ 'ਤੇ ਮੌਜੂਦ ਰਹਿਣਗੇ।
ਆਪ ਸਭ ਨੂੰ ਇਸ ਮੌਕੇ ਪੁੱਜਣ ਦਾ ਖੁੱਲਾ ਸੱਦਾ ਹੈ।
ਇਹ ਸੰਮੇਲਨ ਸਵਾਮੀਨਾਰਾਯਨ ਕੰਪੈਲਕਸ, 1/7 ਵਿਲਮੇਅ ਐਵੇਨਿਊ, ਪਾਪਾਟੋਏਟੋਏ ਵਿਖੇ 18 ਅਪ੍ਰੈਲ ਨੂੰ ਸਵੇਰੇ 9.30 ਵਜੇ ਸ਼ੁਰੂ ਹੋਏਗਾ ਅਤੇ 3.30 ਵਜੇ ਤੱਕ ਜਾਰੀ ਰਹੇਗਾ। ਮੌਕੇ 'ਤੇ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਰਹੇਗਾ।