ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਨਿਊਜੀਲੈਂਡ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਵਲੋਂ ਨਿਊਜੀਲੈਂਡ ਦੀਆਂ 2 ਵੱਡੀਆਂ ਰਾਜਨੀਤਿਕ ਪਾਰਟੀਆਂ ਗਰੀਨ ਪਾਰਟੀ ਅਤੇ ਨੈਸ਼ਨਲ ਪਾਰਟੀ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। 2 ਵੱਖੋ-ਵੱਖ ਮੀਟਿੰਗਾਂ ਵਿੱਚ ਸਿੱਖ ਨੁਮਾਇੰਦਿਆਂ ਵਲੋਂ ਗਰੀਨ ਪਾਰਟੀ ਦੇ ਮੌਜੂਦਾ ਸਰਕਾਰ ਦੇ ਮਨਿਸਟਰ ਮਰਾਮਾ ਡੈਵਿਡਸਨ ਅਤੇ ਮੈਂਬਰ ਪਾਰਲੀਮੈਂਟ ਰਿਕਾਰਡੋ ਮੈਂਡੀਜ਼ ਮਾਰਚ ਨਾਲ ਅਤੇ ਦੂਜੀ ਮੀਟਿੰਗ ਨੈਸ਼ਨਲ ਪਾਰਟੀ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਕ੍ਰਿਸਟੋਫਰ ਲਕਸਨ ਨਾਲ ਹੋਈ। ਦੋਨਾਂ ਹੀ ਮੀਟਿੰਗਾਂ ਵਿੱਚ ਇਨ੍ਹਾਂ ਪਾਰਟੀਆਂ ਦੀਆਂ ਇਮੀਗ੍ਰੇਸ਼ਨ ਨੀਤੀਆਂ, ਹਾਊਸਿੰਗ ਅਤੇ ਹੋਰ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ।
ਨੁਮਾਇੰਦਿਆਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਇਨ੍ਹਾਂ ਮੀਟਿੰਗਾਂ ਦੇ ਸਾਰਥਕ ਨਤੀਜੇ ਨਿਕਲਣਗੇ, ਜਿਨ੍ਹਾਂ ਸਿੱਖ ਨੁਮਾਇੰਦਿਆਂ ਨੇ ਇਨ੍ਹਾਂ ਮੀਟਿੰਗਾਂ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਦਲਜੀਤ ਸਿੰਘ, ਲਾਲੀ ਰਣਵੀਰ ਸਿੰਘ, ਕਰਮਜੀਤ ਸਿੰਘ ਦੇ ਨਾਮ ਸ਼ਾਮਿਲ ਹਨ, ਸਿੱਖ ਨੁਮਾਇੰਦਿਆਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਤੋਂ, ਇੰਡੀਅਨ ਸੈਂਟਰਲ ਅਸੋਸੀਏਸ਼ਨ, ਜਿਯੁਇਸ਼ ਕਮਿਊਨਿਟੀ, ਸਾਊਥ ਅਫਰੀਕਨ ਕਮਿਊਨਿਟੀ, ਚਾਈਨਿਜ਼ ਕਮਿਊਨਿਟੀ ਤੋਂ ਵੀ ਨੁਮਾਇੰਦੇ ਇਨ੍ਹਾਂ ਮੀਟਿੰਗਾਂ ਦਾ ਹਿੱਸਾ ਰਹੇ।