ਆਕਲੈਂਡ (ਹਰਪ੍ਰੀਤ ਸਿੰਘ) - ਟੋਰਨੇਡੋ ਕਾਰਨ ਆਕਲੈਂਡ ਵਿੱਚ ਕਈ ਘਰਾਂ ਦਾ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਸੇ ਲਈ ਬਿਲਡਿੰਗ ਇਨਸਪੈਕਸ਼ਨ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਏਗਾ। ਇਹ ਟੋਰਨੇਡੋ ਆਕਲੈਂਡ ਦੇ ਈਜ਼ਟ ਤਮਾਕੀ ਵਿੱਚ ਬੀਤੀ ਰਾਤ ਆਇਆ ਹੈ ਤੇ ਇਲਾਕੇ ਵਿੱਚ ਇਸ ਕਾਰਨ ਭਾਰੀ ਨੁਕਸਾਨ ਹੋਇਆ ਹੈ, ਚੰਗੀ ਗੱਲ ਇਹ ਵੀ ਰਹੀ ਕਿ ਤਬਾਹੀ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਬਿਲਡਿੰਗ ਅਸੈਸਮੈਂਟ ਦੀ ਲੋੜ ਮਹਿਸੂਸ ਹੋ ਰਹੀ ਹੈ ਤਾਂ 09 301 0101 ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੱਸਦੀਏ ਕਿ ਇਸ ਸਾਲ ਹੁਣ ਤੱਕ ਆਕਲੈਂਡ ਕਈ ਮੌਸਮੀ ਦਿੱਕਤਾਂ ਦਾ ਸਾਹਮਣਾ ਕਰ ਚੁੱਕਾ ਹੈ। ਜਿਸ ਵਿੱਚ ਸਾਈਕਲੋਨ ਗੈਬਰੀਆਲ ਦਾ ਕਹਿਰ ਵੀ ਸ਼ਾਮਿਲ ਹੈ।