ਆਕਲੈਂਡ (ਹਰਪ੍ਰੀਤ ਸਿੰਘ): ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੋਟ ਮਾਰਿਸਨ ਵਲੋਂ ਕੋਰੋਨਾ ਮਹਾਂਮਾਰੀ ਦੇ ਵੇਲੇ ਕਈ ਅਹਿਮ ਐਲਾਨ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਐਲਾਨਾਂ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਕੋਈ ਮੱਦਦ ਜਾਂ ਰਿਆਇਤ ਦਿਖਦੀ ਨਜਰ ਨਹੀਂ ਆ ਰਹੀ।
ਦੱਸਦੀਏ ਕਿ ਮੋਰੀਸਨ ਵਲੋਂ ਬੀਤੇ ਦਿਨੀਂ ਆਪਣੇ ਨਾਗਰਿਕਾਂ ਅਤੇ ਪੀ ਆਰ ਧਾਰਕਾਂ ਦੀ ਮੱਦਦ ਦੇ ਤਾਂ ਕਈ ਐਲਾਨ ਕੀਤੇ ਗਏ ਹਨ, ਪਰ ਕਰੋੜਾਂ-ਅਰਬਾਂ ਡਾਲਰਾਂ ਦੀ ਕਮਾਈ ਦਾ ਸਾਧਨ ਬਣ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਮੱਦਦ ਤੋਂ ਪੱਲਾ ਝਾੜ ਲਿਆ ਹੈ।
ਇਸ ਔਖੇ ਵੇਲੇ, ਜੱਦੋਂ ਜਿਆਦਾਤਰ ਵਿਦਿਆਰਥੀ ਕੰਮ ਨਾ ਕਰ ਸਕਣ ਕਰਕੇ ਆਪਣੇ ਖਰਚੇ ਕੱਢਣ ਵਿੱਚ ਅਸਮਰਥ ਹਨ, ਉੱਥੇ ਹੀ ਮੋਰੀਸਨ ਇਨ੍ਹਾਂ ਵਿਦਿਆਰਥੀਆਂ ਤੋਂ ਵੀਜੇ ਵੇਲੇ ਲਏ ਹਲਫੀਆਂ ਬਿਆਨਾਂ ਦੀ ਗੱਲ ਕਰ ਰਿਹਾ ਹੈ, ਜਿਸ ਵਿੱਚ ਵਿਦਿਅਰਥੀਆਂ ਆਪਣੀ ਪੜ੍ਹਾਈ ਤੇ ਆਪਣੇ ਰਹਿਣ-ਸਹਿਣ ਦਾ ਖਰਚਾ ਆਪ ਕਰਨ ਦੀ ਗੱਲ ਮੰਨੀ ਹੋਈ ਹੈ, ਤੇ ਇਸੇ ਲਈ ਉਸਨੇ ਇਨ੍ਹਾਂ ਨੂੰ ਕੋਈ ਮੱਦਦ ਦੇਣ ਤੋਂ ਇਨਕਾਰ ਕੀਤਾ ਹੈ।
ਮੋਰੀਸਨ ਨੇ ਅਸਮਰਥ ਵਿਦਿਆਰਥੀਆਂ ਨੂੰ ਆਪਣੇ-ਆਪਣੇ ਮੁਲਕਾਂ ਵਿੱਚ ਵਾਪਸੀ ਦੀ ਗੱਲ ਵੀ ਆਖੀ ਹੈ।