ਆਕਲੈਂਡ (ਹਰਪ੍ਰੀਤ ਸਿੰਘ) - ਰਮਦਾਨ ਦੇ ਪਵਿੱਤਰ ਮਹੀਨੇ ਨਿਊਜੀਲੈਂਡ ਵਿੱਚ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦੀ ਏਕਤਾ ਦੀ ਨਿਵੇਕਲੀ ਮਿਸਾਲ ਦੇਖਣ ਨੂੰ ਮਿਲੀ ਹੈ, ਇੱਥੇ ਆਕਲੈਂਡ ਰਹਿੰਦੇ ਮੁਸਲਮਾਨ ਭਾਈਚਾਰੇ ਨੇ ਰੋਜਾ ਪੂਰਾ ਹੋਣ ਤੋਂ ਬਾਅਦ ਇਫਤਾਰੀ ਦੇ ਮੌਕੇ ਇਹ ਖੁਸ਼ੀ ਸਿੱਖ ਭਾਈਚਾਰੇ ਤੇ ਹਿੰਦੂ ਭਾਈਚਾਰੇ ਨਾਲ ਰੱਲਕੇ ਸਾਂਝੀ ਕੀਤੀ। ਇਫਤਾਰੀ ਰਾਮਾਦਾਨ ਦੌਰਾਨ ਸੂਰਜ ਛੁਪਣ ਮਗਰੋਂ ਖਾਧਾ ਜਾਣ ਵਾਲਾ ਭੋਜਨ ਹੁੰਦਾ ਹੈ। ਸਿੱਖ ਭਾਈਚਾਰੇ ਤੋਂ ਦਲਜੀਤ ਸਿੰਘ ਅਤੇ ਨਵਤੇਜ ਸਿੰਘ ਨੇ ਸ਼ਮੂਲੀਅਤ ਕੀਤੀ।