ਆਕਲੈਂਡ (ਹਰਪ੍ਰੀਤ ਸਿੰਘ) -ਇੱਕ 12 ਸਾਲਾ ਬੱਚੀ ਦੇ ਮਾਮਲੇ ਵਿੱਚ ਆਕਲੈਂਡ ਪੁਲਿਸ ਦਾ ਬਹੁਤ ਹੀ ਗੈਰ-ਜਿੰਮੇਵਾਰੀ ਭਰਿਆ ਵਤੀਰਾ ਦੇਖਣ ਨੂੰ ਮਿਲਿਆ ਹੈ ਤੇ ਇਸੇ ਕਾਰਨ ਆਕਲੈਂਡ ਪੁਲਿਸ ਇਸ ਵੇਲੇ ਸੁਆਲਾਂ ਦੇ ਘੇਰੇ ਵਿੱਚ ਹੈ।
ਆਕਲੈਂਡ ਦੇ ਰਹਿਣ ਵਾਲੇ ਇੱਕ ਬਾਪ, ਜਿਸਦੀ 12 ਸਾਲਾ ਧੀ ਨੂੰ ਗੂਗਲ ਚੈਟ 'ਤੇ ਕਿਸੇ ਅਮਰੀਕੀ ਵਲੋਂ ਇੱਕ ਲੋਕਲ ਨੌਜਵਾਨ ਬਣਕੇ ਵਰਗਲਾਇਆ ਜਾ ਰਿਹਾ ਸੀ, ਨੂੰ ਇਸ ਸਬੰਧੀ ਜਦੋਂ ਪਤਾ ਲੱਗਾ ਤਾਂ ਉਹ ਆਕਲੈਂਡ ਪੁਲਿਸ ਕੋਲ ਪੁੱਜਾ।
ਪੁਲਿਸ ਨੇ ਛਾਣਬੀਣ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਵਿਅਕਤੀ ਅਮਰੀਕਾ ਤੋਂ ਸੰਬਧਤ ਹੈ, ਇਸ ਮਾਮਲੇ ਵਿੱਚ ਅਗਲੀ ਅਹਿਮ ਕਾਰਵਾਈ ਕਰਨ ਦੀ ਬਜਾਏ, ਪੁਲਿਸ ਨੇ ਉਸ ਬਾਪ ਨੂੰ ਸਾਫ ਜੁਆਬ ਦੇ ਦਿੱਤਾ ਕਿਉਂਕਿ ਇਹ ਮਾਮਲਾ ਵਿਦੇਸ਼ ਨਾਲ ਜੁੜਿਆ ਹੈ ਤੇ ਇਸੇ ਲਈ ਉਸਦੀ ਕੋਈ ਮੱਦਦ ਨਹੀਂ ਹੋਏਗੀ।
ਆਪਣੀ ਬੱਚੀ ਤੇ ਉਸ ਜਿਹੇ ਹੋਰਾਂ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਮਾਨਸਿਕ ਪੱਖੋਂ ਪ੍ਰੇਸ਼ਾਨ ਬਾਪ ਨੇ ਸਟੱਫ ਤੱਕ ਪਹੁੰਚ ਕੀਤੀ ਤਾਂ ਤੁਰੰਤ ਇਸ ਕੇਸ ਨੂੰ ਆਕਲੈਂਡ ਪੁਲਿਸ ਨੇ ਦੁਬਾਰਾ ਖੋਲਿਆ ਤੇ ਅਮਰੀਕੀ ਇੰਟੈਲਿਜੈਂਸ ਐਜੰਸੀਆਂ ਨਾਲ ਰਾਬਤਾ ਕਾਇਮ ਕਰ ਅਗਲੀ ਕਾਰਵਾਈ ਆਰੰਭੀ।
ਭਾਂਵੇ ਇਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ, ਪਰ ਉਕਤ ਬਾਪ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਆਕਲੈਂਡ ਪੁਲਿਸ ਦੇ ਇਸ ਵਤੀਰੇ ਕਾਰਨ ਉਸਨੂੰ ਆਪਣੀ ਧੀ ਜਿਹੇ ਹੋਰਾਂ ਬੱਚਿਆਂ ਦੀ ਚਿੰਤਾ ਵੀ ਹੋ ਰਹੀ ਹੈ।