ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪਾਰਕ ਵਿੱਚ ਇੱਕ ਕਿਸ਼ੋਰ ਲੜਕੀ 'ਤੇ ਅਨਜਾਣ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਦੀ ਘਟਨਾ ਵਾਪਰਨ ਦੀ ਖਬਰ ਹੈ। ਘਟਨਾ ਹੈਂਡਰਸਨ ਦੇ ਪਾਰਮ ਪਲੇਸ ਇਲਾਕੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਲੜਕੀ ਜਦੋਂ ਘਰੋਂ ਨਿਕਲੀ ਤਾਂ ਅਨਜਾਣ ਵਿਅਕਤੀ ਨੇ ਉਸਦਾ ਪਿੱਛਾ ਕੀਤਾ ਤੇ ਰਿਜ਼ਰਵ ਏਰੀਆ ਨਜਦੀਕ ਲੜਕੀ ਨੂੰ ਵਿਅਕਤੀ ਨੇ ਚਿੱਕੜ ਵਿੱਚ ਸੁੱਟ ਦਿੱਤਾ ਤੇ ਉਸ 'ਤੇ ਚਿੱਕੜ ਉਛਾਲਿਆ। ਲੜਕੀ ਇਨੀਂ ਜਿਆਦਾ ਸਹਿਮ ਗਈ ਸੀ ਕਿ ਕਾਫੀ ਸਮਾਂ ਉਹ ਝਾੜੀਆਂ ਵਿੱਚ ਹੀ ਲੁਕੀ ਰਹੀ ਤੇ ਜਦੋਂ ਨਜਦੀਕ ਕੁਝ ਮੋਟਰ ਸਾਈਕਲ ਸਵਾਰ ਨਿਕਲੇ ਤਾਂ ਉਨ੍ਹਾਂ ਨੂੰ ਮੱਦਦ ਲਈ ਬੁਲਾਇਆ।
ਮੋਟਰਸਾਈਕਲ ਸਵਾਰ ਪੁਲਿਸ ਆਉਣ ਤੱਕ ਉਸ ਲੜਕੀ ਕੋਲ ਮੌਜੂਦ ਰਹੇ। ਪੁਲਿਸ ਵਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਨੂੰ ਲੱਭਿਆ ਜਾ ਸਕੇ।