ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਸੁਪਰੀਮ ਕੋਰਟ ਵਿੱਚ ਜਲਦ ਹੀ ਸਮ-ਲੰਿਗੀ ਵਿਆਹ 'ਤੇ ਫੈਸਲਾ ਲਿਆ ਜਾਣਾ ਹੈ। ਜਿਸ ਤੋਂ ਬਾਅਦ ਆਕਲੈਂਡ ਰਹਿੰਦੀ ਅਕੂਲਾ ਸ਼ਰਮਾ ਨੂੰ ਆਸ ਹੈ ਕਿ ਇੰਡੀਆ ਰਹਿੰਦੇ ਉਸਦੇ ਪਰਿਵਾਰਿਕ ਮੈਂਬਰਾਂ ਦੀ ਸੋਚ ਬਦਲੇਗੀ ਤੇ ਉਹ ਉਸਦੇ ਸਮ-ਲੰਿਗੀ ਵਿਆਹ ਲਈ ਰਾਜੀ ਹੋ ਜਾਣਗੇ।
ਅਕੂਲਾ ਸ਼ਰਮਾ ਆਪਣੀ ਮਹਿਲਾ ਪਾਰਟਨਰ ਸਨੁਰਾ ਵਿਟਲੀ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਹੈ, ਪਰ ਪੂਰੇ ਹਿੰਦੂ ਰਸਮਾਂ-ਰਿਵਾਜਾਂ ਨਾਲ। ਉਹ ਅੱਗ ਦੁਆਲੇ 7 ਫੇਰੇ ਲੈਣ ਦਾ ਸੁਪਨਾ ਦੇਖਦੀ ਹੈ।
ਭਾਂਵੇ ਉਹ ਨਿਊਜੀਲੈਂਡ ਵਿੱਚ ਹੈ, ਪਰ ਇੱਥੇ ਵੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਸਮ-ਲੰਿਗੀ ਵਿਆਹ ਜਾਇਜ ਨਹੀਂ ਹੈ ਤੇ ਉਸਦਾ ਮੰਨਣਾ ਹੈ ਕਿ ਇੱਥੇ ਵੀ ਕੋਈ ਪੰਡਿਤ ਇਹ ਵਿਆਹ ਕਰਵਾਉਣ ਲਈ ਰਾਜੀ ਨਹੀ ਹੋਏਗਾ।
ਅਕੁਲਾ ਸ਼ਰਮਾ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਜਦੋਂ ਉਹ ਵਿਆਹ ਕਰਕੇ ਜਾਂ ਵਿਆਹ ਕਰਵਾਉਣ ਇੰਡੀਆ ਜਾਏ ਤਾਂ ਉਸਦੀ ਪਾਰਟਨਰ ਨੂੰ ਉੱਥੇ ਕੋਈ ਜਾਇਜ ਕਾਨੂੰਨੀ ਹੱਕ ਨਾ ਮਿਲੇ ਜਾਂ ਫਿਰ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਬਣਦਾ ਸਨਮਾਨ ਨਾ ਮਿਲੇ। ਇਸੇ ਲਈ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜਾਰ ਕਰ ਰਹੀ ਹੈ ਤੇ ਸਮ-ਲੰਿਗੀ ਵਿਆਹ ਦੇ ਹੱਕ ਵਿੱਚ ਇੱਥੇ ਕੈਂਪੇਨ ਵੀ ਚਲਾ ਰਹੀ ਹੈ ਤੇ ਇਸ ਆਸ ਵਿੱਚ ਹੈ ਕਿ ਹਵਾਵਾਂ ਕਦੇ ਤਾਂ ਉਸਦੇ ਹੱਕ ਵਿੱਚ ਵਗਣਗੀਆਂ।