ਆਕਲੈਂਡ (ਹਰਪ੍ਰੀਤ ਸਿੰਘ) - ਅਮੇਰੀਕਨ ਏਅਰਲਾਈਨਜ਼ ਨੇ ਆਕਲੈਂਡ ਤੋਂ ਲੋਸ ਐਂਜਲਸ ਦੀਆਂ ਸਿੱਧੀਆਂ ਉਡਾਣਾ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾ ਆਉਂਦੀ 21 ਦਸੰਬਰ ਤੋਂ ਸ਼ੁਰੂ ਹੋ ਜਾਣਗੀਆਂ ਤੇ ਮਾਰਚ 3 ਤੱਕ ਰੋਜਾਨਾ ਚੱਲਣਗੀਆਂ। ਇਜ ਅਮੇਰੀਕਨ ਏਅਰਲਾਈਨਜ਼ ਦੀ ਨਿਊਜੀਲੈਂਡ ਲਈ ਦੂਜੀ ਸੇਵਾ ਦੀ ਸ਼ੁਰੂਆਤ ਹੋਏਗੀ। ਇਸ ਤੋਂ ਪਹਿਲਾਂ ਆਕਲੈਂਡ ਡਲਾਸ ਫੋਰਟ ਵਾਰਥ ਵਿਚਾਲੇ ਸੇਵਾਵਾਂ ਪਹਿਲਾਂ ਹੀ ਚਾਲੂ ਹਨ। ਇੱਕ ਪਾਸੇ ਦੀ ਟਿਕਟ ਦਾ ਕਿਰਾਇਆ $827.34 ਹੋਏਗਾ।
ਦੱਸਦੀਏ ਕਿ ਅਮੇਰੀਕਨ ਏਅਰਲਾਈਨਜ਼ ਨੇ ਆਕਲੈਂਡ ਲਈ 2016 ਵਿੱਚ ਸੇਵਾਵਾਂ ਸ਼ੁਰੂ ਕੀਤੀਆਂ ਸਨ, ਪਰ ਕੋਰੋਨਾ ਕਾਰਨ ਇਹ ਸੇਵਾਵਾਂ 2020 ਵਿੱਚ ਬੰਦ ਕਰਨੀਆਂ ਪਈਆਂ ਸਨ।