ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਵਿੱਚ ਕਾਰਾਂ ਦੀ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਵਿੱਚ 1 ਜਣੇ ਦੇ ਮਾਰੇ ਜਾਣ ਅਤੇ 4 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਹੋਲੀਡੇਅ ਹੋਟਸਪੋਟ ਵਾਇਟੋਮੋ ਵਿਖੇ ਵਾਪਰਿਆ ਦੱਸਿਆ ਜਾ ਰਿਹਾ ਹੈ। ਐਮਰਜੈਂਸੀ ਵਿਭਾਗ ਨੂੰ ਸਟੇਟ ਹਾਈਵੇ 3 'ਤੇ ਦੁਪਹਿਰ 12.44 ਵਜੇ ਬੁਲਾਇਆ ਗਿਆ ਸੀ। ਜਿੱਥੇ ਐਮਰਜੈਂਸੀ ਵਿਭਾਗ ਦੇ 3 ਹੈਲੀਕਾਪਟਰ ਤੇ 3 ਐਂਬੁਲੈਂਸਾਂ ਮੱਦਦ ਲਈ ਪੁੱਜੀਆਂ। ਇਨ੍ਹਾਂ ਨਾਲ ਇੱਕ ਰੈਪਿਡ ਰਿਸਪਾਂਸ ਟੀਮ ਤੇ ਇੱਕ ਮੈਨੇਜਰ ਵੀ ਮੌਕੇ 'ਤੇ ਪੁੱਜਿਆ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਨਜਦੀਕੀ ਡੀਟੂਰ ਅਮਲ ਵਿੱਚ ਹੈ।