ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਦੇ ਵੀਜਾ ਪ੍ਰੋਸੈਸਿੰਗ ਤੋਂ ਪਹਿਲਾਂ ਐਪਲੀਕੇਸ਼ਨ ਵਿੱਚ ਪੁੱਛੇ ਗਏ ਸੁਆਲਾਂ ਦੇ ਜੁਆਬ ਵਿੱਚ ਕੁਝ ਇੱਕ ਅਜਿਹੇ ਸੁਆਲ ਹਨ, ਜਿਨ੍ਹਾਂ ਦਾ ਜੁਆਬ ਦੇਣਾ ਹਰ ਉਮਰ ਵਰਗ ਦੇ ਲਈ ਜਰੂਰੀ ਨਹੀਂ ਹੈ, ਪਰ ਇਸ ਦੇ ਬਾਵਜੂਦ ਸਟੈਂਡਰਡ ਹੈਲਥ ਕੁਏਸਟਨੇਅਰ ਕਹਿ ਕਿ ਇਮੀਗ੍ਰੇਸ਼ਨ ਪੁੱਛੇ ਗਏ ਹਰ ਸੁਆਲ ਦਾ ਜੁਆਬ ਭਾਲਦੀ ਹੈ।
ਓਸਾਮਾ ਅਲ ਓਮਾਰੀ ਜੋ ਨਿਊਜੀਲੈਂਡ ਦਾ ਸਿਟੀਜਨ ਹੈ ਤੇ ਜਿਸਦੇ ਪੈਰੇਂਟਸ ਉਸ ਕੋਲ ਪਹਿਲਾਂ 2 ਵਾਰ ਆ ਵੀ ਚੁੱਕੇ ਹਨ, ਉਸਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੂੰ ਐਪਲੀਕੇਸ਼ਨ ਵਿੱਚ ਪੁੱਛੇ ਗਏ ਸੁਆਲਾਂ ਸਬੰਧੀ ਉਮਰ ਵਰਗ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਇੱਕ ਖਾਸ ਉਮਰ ਤੋਂ ਬਾਅਦ ਬੇਲੋੜੇ ਸੁਆਲ ਨਹੀਂ ਪੁੱਛੇ ਜਾਣੇ ਚਾਹੀਦੇ।
ਓਸਾਮਾ ਦੇ ਮਾਤਾ ਜੀ 70 ਸਾਲਾਂ ਦੇ ਹਨ ਤੇ ਓਸਾਮਾ ਨੂੰ ਇਤਰਾਜ ਹੈ ਕਿ ਐਪਲੀਕੇਸ਼ਨ ਵਿੱਚ ਉਨ੍ਹਾਂ ਕੋਲੋਂ ਗਰਭਵਤੀ ਹੋਣ ਬਾਰੇ ਪੁੱਛਿਆ ਗਿਆ ਹੈ ਤੇ ਇਸੇ ਤਰ੍ਹਾਂ ਇੱਕ ਹੋਰ ਸੁਆਲ ਕਿ ਉਹ ਕੀ ਕਮਾਉਂਦੇ ਹਨ ਤੇ ਕੀ ਕੰਮ ਕਰਦੇ ਹਨ।
ਓਸਾਮਾ ਦਾ ਕਹਿਣਾ ਹੈ ਕਿ ਐਪਲੀਕੇਸ਼ਨ ਫਾਰਮ ਵਿੱਚ ਬਦਲਾਅ ਕਰਦਿਆਂ ਇਮੀਗ੍ਰੇਸ਼ਨ ਨੂੰ ਚਾਹੀਦਾ ਹੈ ਕਿ ਅਜਿਹੇ ਬੇਲੋੜੇ ਸੁਆਲਾਂ ਇੱਕ ਖਾਸ ਉਮਰ ਵਰਗ ਤੋਂ ਬਾਅਦ ਨਹੀਂ ਪੁੱਛੇ ਜਾਣੇ ਚਾਹੀਦੇ।
ਦੂਜੇ ਪਾਸੇ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਇਹ ਸਟੈਂਡਰਡ ਹੈਲਥ ਕੁਏਸਟਨੇਅਰ ਦਾ ਹਿੱਸਾ ਹੈ ਤੇ ਇਸ ਵਿੱਚ ਕਿਸੇ ਨੂੰ ਵੀ ਇਤਰਾਜ ਨਹੀਂ ਹੋਣਾ ਚਾਹੀਦਾ।