ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਪੋਸਟ ਦੇ ਇੱਕ ਸਾਬਕਾ ਕਰਮਚਾਰੀ ਵਲੋਂ ਹਜਾਰਾਂ ਡਾਲਰ ਮੁੱਲ ਦੇ ਕਈ ਪਾਰਸਲ ਕੰਮ ਦੌਰਾਨ ਚੋਰੀ ਕੀਤੇ ਜਾਣ ਦੀ ਖਬਰ ਹੈ ਤੇ ਇਸ ਮਾਮਲੇ ਵਿੱਚ ਕਰਮਚਾਰੀ ਨੇ ਦੋਸ਼ ਕਬੂਲ ਲਏ ਹਨ ਤੇ ਉਸਨੂੰ 26 ਜੂਨ ਨੂੰ ਬਲੈਨਹੇਮ ਜਿਲ੍ਹਾ ਅਦਾਲਤ ਵਿੱਚ ਸਜਾ ਸੁਣਾਈ ਜਾਏਗੀ। ਇਹ ਕਰਮਚਾਰੀ ਐਨ ਜੈਡ ਪੋਸਟ ਲਈ ਪਾਰਸਲ ਸੋਰਟਰ ਵਜੋਂ ਕੰਮ ਕਰਦਾ ਸੀ ਤੇ ਇਸ ਚੋਰੀ ਦੇ ਕੰਮ ਨੂੰ ਉਸਨੇ ਕਈ ਮਹੀਨਿਆਂ ਦੇ ਵਿਚਾਲੇ ਅੰਜਾਮ ਦਿੱਤਾ। ਚੋਰੀ ਕੀਤੀਆਂ ਆਈਟਮਾਂ ਵਿੱਚ ਆਈਫੋਨ 12 ਤੋਂ ਲੈਕੇ ਮਹਿੰਗੀ ਜਿਊਲਰੀ ਵੀ ਸ਼ਾਮਿਲ ਸੀ।