ਆਕਲੈਂਡ (ਹਰਪ੍ਰੀਤ ਸਿੰਘ) - ਨਾਰਥ ਆਈਲੈਂਡ ਦੇ ਹੜ੍ਹ ਪ੍ਰਭਾਵਿਤ ਕਾਰੋਬਾਰਾਂ ਨੂੰ ਆਪਣੀਆਂ ਇਮਾਰਤਾਂ ਜਾਂ ਹੋਰ ਕਿਸੇ ਵੀ ਨੁਕਸਾਨ ਦੇ ਲਈ ਮਿਲੇ ਇੰਸ਼ੋਰੈਂਸ ਜਾਂ ਕੰਪਨਸੈਸ਼ਨ 'ਤੇ ਟੈਕਸ ਅਦਾਇਗੀ ਨਹੀਂ ਦੇਣੀ ਪਏਗੀ।
ਇਸ ਜਾਣਕਾਰੀ ਰੈਵੇਨਿਊ ਮਨਿਸਟਰ ਡੇਵਿਡ ਪਾਰਕਰ ਵਲੋਂ ਦਿੱਤੀ ਗਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਹਲਾਤਾਂ ਵਿੱਚ ਮਿਲਣ ਵਾਲੇ ਪੇਅ ਆਊਟ ਨੂੰ ਟੈਕਸੇਬਲ ਇਨਕਮ ਵਿੱਚ ਗਿਣਿਆਂ ਜਾਂਦਾ ਹੈ। ਇਸੇ ਲਈ ਇਸ ਮਹੀਨੇ ਦੇ ਅੰਤ ਵਿੱਚ ਉਹ 'ਰੋਲਓਵਰ ਰੀਲੀਫ' ਤਹਿਤ ਇੱਕ ਵਿਸ਼ੇਸ਼ ਟੈਕਸ ਬਿੱਲ ਲੈ ਕੇ ਆਉਣਗੇ, ਜਿਸ ਅਨੁਸਾਰ ਕਾਰੋਬਾਰੀ ਇਸ ਪੇਅ ਆਊਟ ਨੂੰ ਐਸੇਟਸ ਰਿਪਲੇਸ ਲਈ ਵਰਤ ਸਕਣਗੇ ਤੇ ਇਨ੍ਹਾਂ ਰਿਪਲੈਸਮੈਂਟ ਐਸੇਟਸ ਨੂੰ ਟੈਕਸ ਅਦਾਇਗੀ ਲਈ ਦਿਖਾਉਂਦਿਆਂ ਟੈਕਸ ਡੈਫਰਲ ਵਜੋਂ ਚਰਤਿਆ ਜਾਏਗਾ।
ਅਜਿਹਾ ਹੀ ਟੈਕਟ ਡੈਫਰਲ ਕੈਂਟਰਬਰੀ ਅਤੇ ਹੁਰੂਨੁਈ ਕਾਇਕੁਰਾ ਭੂਚਾਲ ਪੀੜਿਤਾਂ ਨੂੰ ਵੀ ਦਿੱਤਾ ਗਿਆ ਸੀ।