ਆਕਲੈਂਡ (ਹਰਪ੍ਰੀਤ ਸਿੰਘ): ਕੇਕੋਹੀ, ਨਾਰਥਲੈਂਡ ਸਥਿਤ ਨਿਊ ਵਰਲਡ ਮਾਰਕੀਟ ਦੇ ਕਰਮਚਾਰੀ ਨੂੰ ਅੱਜ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਡੀ ਐਚ ਬੀ ਨੇ ਇਸ ਸਬੰਧੀ ਇਲਾਕਾ ਨਿਵਾਸੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਬੀਤੀ 20 ਮਾਰਚ ਤੋਂ 30 ਮਾਰਚ ਦੇ ਵਿਚਾਲੇ ਜੋ ਵੀ ਇਸ ਸੁਪਰਮਾਰਕੀਟ ਵਿੱਚ ਗਿਆ ਹੋਏ, ਉਹ ਆਪਣੀ ਸਿਹਤ ਦਾ ਖਿਆਲ ਰੱਖੇ ਅਤੇ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਨਜਰ ਅੰਦਾਜ ਨਾ ਕਰੇ।
ਦੱਸਦੀਏ ਕਿ ਜਿਵੇਂ ਹੀ ਕਰਮਚਾਰੀ ਦੇ ਪਾਜਟੀਵ ਹੋਣ ਦੀ ਖਬਰ ਸਾਹਮਣੇ ਆਈ ਤਾਂ ਸੁਪਰਮਾਰਕੀਟ ਨੇ ਆਪਣੇ ਸਾਰੇ ਕਰਮਚਾਰੀਆਂ ਦੇ ਟੈਸਟ ਕਰਵਾਏ ਅਤੇ ਸਾਰਿਆਂ ਨੂੰ ਸੈਲਫ ਆਈਸੋਲੇਟ ਕਰਨ ਲਈ ਘਰਾਂ ਵਿੱਚ ਭੇਜ ਦਿੱਤਾ ਗਿਆ ਅਤੇ ਨਤੀਜੇ ਆਉਣ ਤੱਕ ਉਨ੍ਹਾਂ ਨੂੰ ਘਰ ਰਹਿਣ ਲਈ ਹੀ ਕਿਹਾ ਗਿਆ ਹੈ।