ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਕਾਊ ਵਿੱਚ ਬੀਤੇ ਸਾਲ ਸੂਟਕੇਸ ਵਿੱਚੋਂ ਮਿਲਿਆਂ ਬੱਚਿਆਂ ਦੀਆਂ ਲਾਸ਼ਾਂ ਦੇ ਕਤਲ ਕੇਸ ਵਿੱਚ ਬੱਚਿਆਂ ਦੀ ਮਾਂ 'ਤੇ ਹੀ ਕੇਸ ਦੀ ਕਾਰਵਾਈ ਸ਼ੁਰੂ ਹੋਈ ਸੀ। ਉਕਤ ਮਹਿਲਾ ਦੀ ਹਵਾਲਗੀ ਸਾਊਥ ਕੋਰੀਆ ਤੋਂ ਹੋਈ ਸੀ। ਮਹਿਲਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ ਤੇ ਉਸਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰੇਗੀ। ਮਹਿਲਾ 'ਤੇ ਕਤਲ ਦੇ 2 ਦੋਸ਼ ਲਾਏ ਗਏ ਹਨ, ਇਸ ਸਬੰਧੀ ਆਕਲੈਂਡ ਵਿੱਚ 2024 ਵਿੱਚ ਟ੍ਰਾਇਲ ਸ਼ੁਰੂ ਹੋਏਗਾ।
ਮਹਿਲਾ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਆਪਣਾ ਨਾਮ ਵੀ ਗੁਪਤ ਰੱਖਣ ਦੀ ਅਪੀਲ ਅਦਾਲਤ ਵਿੱਚ ਕੀਤੀ ਹੈ।