ਆਕਲੈਂਡ (ਹਰਪ੍ਰੀਤ ਸਿੰਘ) - ਤਨਖਾਹਾਂ ਦੇ ਵਾਧੇ ਨੂੰ ਲੈਕੇ ਸਹਿਮਤੀ ਨਾ ਬਣਦਿਆਂ ਦੇਖ ਨਿਊਜੀਲੈਂਡ ਭਰ ਵਿੱਚ ਅਧਿਆਪਕਾਂ ਨੇ ਦੁਬਾਰਾ ਤੋਂ ਹੜਤਾਲ ਕਰਨ ਦਾ ਫੈਸਲਾ ਲਿਆ ਹੈ।
ਮਨਿਸਟਰੀ ਆਫ ਐਜੁਕੇਸ਼ਨ ਵਲੋਂ ਮਿਲੇ ਤਾਜਾ ਵਾਧੇ ਦੀ ਆਫਰ ਸਬੰਧੀ ਪੋਸਟ ਪ੍ਰਾਇਮਰੀ ਟੀਚਰਜ਼ ਅਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਵਾਧਾ ਨਾਕਾਫੀ ਹੈ ਤੇ ਇਸੇ ਕਾਰਨ ਹਜਾਰਾਂ ਅਧਿਆਪਕਾਂ ਵਲੋਂ ਇਸ ਆਫਰ ਨੁੰ ਠੁਕਰਾ ਦਿੱਤਾ ਗਿਆ ਹੈ। ਹੜਤਾਲਾਂ ਦਾ ਦੌਰ ਕੱਲ 9 ਮਈ ਤੋਂ ਸ਼ੁਰੂ ਹੁੰਦਾ ਹੋਇਆ 8 ਜੂਨ ਤੱਕ ਜਾਰੀ ਰਹੇਗਾ।