ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਤੇ ਲਗਾਤਾਰ ਹੁੰਦੀ ਬਾਰਿਸ਼ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ ਤੇ ਇਸੇ ਲਈ ਆਕਲੈਂਡ ਵਿੱਚ ਲੋਕਲ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਆਕਲੈਂਡ ਤੇ ਨਾਰਥ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਨੀਵਾ ਅਨੁਸਾਰ ਅਜੇ ਹੋਰ ਵੀ ਬਾਰਿਸ਼ ਤੇ ਤੂਫਾਨੀ ਮੌਸਮ ਦਾ ਕਹਿਰ ਪੂਰਬੀ ਆਕਲੈਂਡ ਵੱਲ ਵੱਧ ਰਿਹਾ ਹੈ।
ਮੇਅਰ ਵੇਨ ਬਰਾਊਨ ਨੇ ਲੋਕਲ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਹੈ ਅਤੇ ਆਪਣੀਆਂ ਪਾਵਰਾਂ ਡਿਪਟੀ ਮੇਅਰ ਡੇਸਲੀ ਸਿੰਪਸਨ ਨੂੰ ਵਰਤਣ ਦਾ ਹੱਕ ਦੇ ਦਿੱਤਾ ਹੈ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਐਜੰਸੀ ਨੇ ਰਿਹਾਇਸ਼ੀਆਂ ਨੂੰ ਖਰਾਬ ਮੌਸਮ ਲਈ ਐਮਰਜੈਂਸੀ ਯੋਜਨਾ ਬਨਾਉਣ ਦੀ ਸਲਾਹ ਦਿੱਤੀ ਹੈ।
ਮੈਟਸਰਵਿਸ ਅਨੁਸਾਰ ਇਸ ਵੇਲੇ 15 ਵੱਖੋ-ਵੱਖ ਮੌਸਮੀ ਚੇਤਾਵਨੀਆਂ ਅਮਲ ਵਿੱਚ ਹਨ।
ਘਰ ਵਾਪਿਸ ਪਰਤ ਰਹੇ ਆਕਲੈਂਡ ਵਾਸੀਆਂ ਨੂੰ ਸੜਕਾਂ 'ਤੇ ਲੱਗੇ ਜਾਮ ਕਾਰਨ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਤ ਜਲਦ ਹੀ ਅਜਿਹੇ ਵੀ ਹੋ ਸਕਦੇ ਹਨ ਕਿ ਪ੍ਰਸ਼ਾਸ਼ਣ ਕਹਿ ਕਿ ਜਿੱਥੇ ਹੋ ਉੱਥੇ ਹੀ ਟਿਕੇ ਰਹੋ।