ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਅਤੇ ਨਾਰਥਲੈਂਡ ਦੇ ਕਈ ਇਲਾਕੇ ਹੜ੍ਹਾਂ ਵਰਗੇ ਹਲਾਤਾਂ ਦਾ ਸਾਹਮਣਾ ਕਰ ਰਹੇ ਹਨ। ਨਿਊਜੀਲੈਂਡ ਵਾਸੀਆਂ ਨੂੰ ਅਜੇ ਵੀ ਯਾਤਰਾ 'ਤੇ ਨਾ ਜਾਣ ਦੀ ਸਲਾਹ ਹੈ।
ਇਸ ਵੇਲੇ ਨੀਵਾ ਵਲੋਂ ਮੌਸਮ ਸਬੰਧੀ ਕਈ ਚੇਤਾਵਨੀਆਂ ਅਮਲ ਵਿੱਚ ਹਨ, ਜਿਨ੍ਹਾਂ ਵਿੱਚ ਬੇਅ ਆਫ ਪਲੈਂਟੀ ਤੇ ਰੋਟੋਰੂਆ ਲਈ ਰਾਤ ਭਰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਵੀ ਸ਼ਾਮਿਲ ਹੈ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਐਜੰਸੀ ਵਲੋਂ ਰਿਹਾਇਸ਼ੀਆਂ ਨੂੰ ਹਰ ਵੇਲੇ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ
ਹੁਣ ਤੱਕ ਵਾਪਰੀਆਂ ਵੱਡੀਆਂ ਘਟਨਾਵਾਂ ਵਿੱਚ ਫੈਂਗਰਾਏ ਦੇ ਇੱਕ ਸਕੂਲੀ ਵਿਦਿਆਰਥੀ ਦਾ ਮਾਮਲਾ ਹੈ, ਜੋ ਸਕੂਲ ਦੇ ਨਾਲ ਟੂਰ 'ਤੇ ਗਿਆ ਸੀ ਅਤੇ ਲਾਪਤਾ ਦੱਸਿਆ ਜਾ ਰਿਹਾ ਹੈ।