ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਭਾਰੀ ਬਾਰਿਸ਼ ਤੇ ਖਰਾਬ ਮੌਸਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਕੰਮ ਤੋਂ ਘਰ ਵਾਪਿਸ ਜਾਣ ਵਾਲੇ ਆਕਲੈਂਡ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀਆਂ ਸੇਵਾਵਾਂ ਕਾਰਨ ਆਕਲੈਂਡ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਮਾਹੌਲ ਦੇਣ ਵਾਲੀ ਆਕਲੈਂਡ ਟ੍ਰਾਂਸਪੋਰਟ ਨੇ ਇਸ ਲਈ ਮੁਆਫੀ ਮੰਗੀ ਹੈ। ਇਸ ਖਰਾਬ ਮੌਸਮ ਦੌਰਾਨ ਬੱਸਾਂ ਰਾਂਹੀ ਘਰ ਜਾਣ ਵਾਲੇ ਆਕਲੈਂਡ ਵਾਸੀ ਕਈ ਘੰਟਿਆਂ ਤੱਕ ਸੜਕਾਂ 'ਤੇ ਫਸੇ ਰਹੇ।
ਆਕਲੈਂਡ ਟ੍ਰਾਂਸਪੋਰਟ ਐਗਜੀਕਿਊਟਿਵ ਜਨਰਲ ਮੈਨੇਜਰ ਆਫ ਸੈਫਟੀ ਸਟੇਸੀ ਵੇਨ ਡਰ ਪੁਟਨ ਨੇ ਕਿਹਾ ਕਿ ਕਰੀਬ 4 ਘੰਟੇ ਹੋਈ ਇਸ ਖੱਜਲ-ਖੁਆਰੀ ਲਈ ਉਹ ਆਕਲੈਂਡ ਵਾਸੀਆਂ ਤੋਂ ਮੁਆਫੀ ਮੰਗਦੇ ਹਨ।
ਡਿਪਟੀ ਮੇਅਰ ਡੇਜ਼ਲੀ ਸਿੰਪਸਨ ਨੇ ਵੀ ਇਸ ਦੇਰੀ ਲਈ ਆਕਲੈਂਡ ਟ੍ਰਾਂਸਪੋਰਟ ਤੋਂ ਸਪਸ਼ਟੀਕਰਨ ਮੰਗਿਆ ਹੈ।