ਆਕਲੈਂਡ (ਹਰਪ੍ਰੀਤ ਸਿੰਘ) - ਇਹ ਘਟਨਾ ਬੀਤੇ ਦਿਨੀਂ ਰੋਲਸਟਨ ਸਥਿਤ ਅਲਾਈਡ ਪੈਟਰੋਲ ਪੰਪ ਵਾਲਿਆਂ ਦੇ ਵਾਪਰੀ ਹੈ, ਜਿੱਥੇ ਇੱਕ ਅਨੁਮਾਨ ਅਨੁਸਾਰ ਦਰਜਨਾਂ ਕਾਰ ਚਾਲਕਾਂ ਨੂੰ ਓਕਟੇਨ 95 ਪੈਟਰੋਲ ਅਤੇ ਡੀਜ਼ਲ ਰਲਿਆ ਫਿਊਲ ਵੇਚਿਆ ਗਿਆ ਤੇ ਇਸ ਕਾਰਨ ਕਈ ਗ੍ਰਾਹਕਾਂ ਨੂੰ ਗੱਡੀਆਂ ਠੀਕ ਕਰਵਾਉਣ ਲਈ ਸੈਂਕੜੇ ਡਾਲਰ ਦੇ ਬਿੱਲ ਦੀ ਅਦਾਇਗੀ ਕਰਨੀ ਪਈ।
ਮਾਮਲੇ ਬਾਰੇ ਪਤਾ ਲੱਗਣ 'ਤੇ ਤੁਰੰਤ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਤੇ ਹੁਣ ਕੇਸ-ਦਰ-ਕੇਸ ਮਾਮਲੇ ਸੁਲਝਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪੈਟਰੋਲ ਪੰਪ ਵਲੋਂ ਇਹ ਮਿਕਸ ਪੈਟਰੋਲ ਬੁੱਧਵਾਰ ਸਵੇਰੇ 4.30 ਤੋਂ ਵੀਰਵਾਰ ਸ਼ਾਮ 4.15 ਤੱਕ ਵੇਚਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਕਈ ਪੀੜਿਤ ਗ੍ਰਾਹਕਾਂ ਨੇ ਆਪਣੀ ਹੱਡਬੀਤੀ ਵੀ ਬਿਆਨ ਕੀਤੀ ਹੈ।