ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਹੈਂਡਰਸਨ ਵਿੱਚ ਸਥਿਤ ਇੱਕ ਵੇਪ ਸਟੋਰ 'ਤੇ ਬੀਤੀ ਰਾਤ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁੱਟ ਦੀ ਘਟਨਾ ਦੌਰਾਨ ਤੇਜਧਾਰ ਹਥਿਆਰ ਨਾਲ ਲੈਸ 3 ਲੁਟੇਰੇ ਅਚਾਨਕ ਹੀ ਸਟੋਰ ਵਿੱਚ ਆ ਵੜੇ ਤੇ ਆਉਂਦਿਆਂ ਹੀ ਉਨ੍ਹਾਂ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। ਸਟੋਰ ਦੇ 3 ਕਰਮਚਾਰੀਆਂ ਨੂੰ ਇੱਕ ਲੁਟੇਰੇ ਨੇ ਹਥਿਆਰ ਦੀ ਨੋਕ 'ਤੇ ਇੱਕ ਕਮਰੇ ਵਿੱਚ ਬੰਧਕ ਬਣਾਇਆ ਤੇ ਬਾਕੀਆਂ ਨੇ ਲੁੱਟ ਨੂੰ ਅੰਜਾਮ ਦਿੱਤਾ। ਜਾਂਦੇ ਹੋਏ ਲੁੁਟੇਰੇ ਕਾਫੀ ਗਿਣਤੀ ਵਿੱਚ ਸਿਗਰੇਟਾਂ ਆਦਿ ਅਤੇ ਹੋਰ ਉਤਪਾਦਾਂ ਦੇ ਬਕਸੇ ਆਪਣੇ ਨਾਲ ਲੈ ਗਏ। ਪੁਲਿਸ ਨੇ ਇਸ ਮਾਮਲੇ ਵਿੱਚ 15 ਸਾਲਾ ਅਤੇ 19 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਤਾਂ ਭਾਂਵੇ ਕਰ ਲਈ ਹੈ, ਪਰ ਸਟੋਰ ਕਰਮਚਾਰੀ ਇਸ ਘਟਨਾ ਤੋਂ ਬਾਅਦ ਕਾਫੀ ਸਹਿਮੇ ਹੋਏ ਹਨ।