8 ਮਹੀਨਿਆਂ ਵਿੱਚ 33000 ਨਵੇਂ ਵਿਦਿਆਰਥੀ ਪੁੱਜੇ ਨਿਊਜੀਲੈਂਡ
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਵਾਰ ਫਿਰ ਤੋਂ ਨਿਊਜੀਲੈਂਡ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਰਿਕਾਰਡਤੋੜ ਗਿਣਤੀ ਪੁੱਜਣ ਲੱਗੀ ਹੈ। ਆਂਕੜੇ ਦੱਸਦੇ ਹਨ ਕਿ ਬੀਤੇ ਸਾਲ ਸਤੰਬਰ ਤੋਂ ਲੈਕੇ ਇਸ ਸਾਲ ਅਪ੍ਰੈਲ ਤੱਕ ਇਮੀਗ੍ਰੇਸ਼ਨ ਨਿਊਜੀਲੈਂਡ ਨੇ 32,445 ਨਵੇਂ ਵੀਜੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਹਨ ਤੇ ਇਹ ਗਿਣਤੀ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੇ 2018-19 ਦੇ 29,616 ਦੇ ਮੁਕਾਬਲੇ ਕਿਤੇ ਵਧੇਰੇ ਹੈ। ਇਹ ਵਾਧਾ ਕਰੀਬ 10% ਜਿਆਦਾ ਦਾ ਹੈ। ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਪੁਰਾਣੇ ਤੇ ਨਵੇਂ ਆਂਕੜਿਆਂ ਦੇ ਮੁਕਾਬਲੇ ਵਾਧਾ ਦਰਜ ਹੋਇਆ ਹੈ। ਬੀਤੇ 8 ਮਹੀਨਿਆਂ ਦੇ ਆਂਕੜਿਆਂ ਵਿੱਚ 16% ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਸਭ ਤੋਂ ਜਿਆਦਾ ਵਿਦਿਆਰਥੀ ਚੀਨ ਤੋਂ ਇੱਥੇ ਪੁੱਜ ਰਹੇ ਹਨ।