ਆਕਲੈਂਡ (ਹਰਪ੍ਰੀਤ ਸਿੰਘ) - ਸਾਲ 2017 ਵਿੱਚ ਇਲੀਨੋਇਸ ਤੋਂ ਗੁਆਚੀ 9 ਸਾਲਾ ਕਾਇਲਾ ਓਨਬੇਓਨ ਦੀ ਭਾਲ 6 ਸਾਲ ਬਾਅਦ ਵੀ ਉਸ ਦੇ ਪਿਤਾ ਵਲੋਂ ਕੀਤੀ ਜਾ ਰਹੀ ਸੀ ਤੇ ਇਸ ਲਈ ਉਨ੍ਹਾਂ ਨੈਟਫਲੀਕਸ ਦੇ ਸ਼ੋਅ 'ਅਨਸੋਲਵਡ ਮੀਸਟਰੀਜ਼' ਦੀ ਮੱਦਦ ਵੀ ਲਈ। ਜਿਸ 'ਤੇ ਕਾਇਲਾ ਸਬੰਧੀ ਦਿੱਤੀ ਜਾਣਕਾਰੀ ਤੋਂ ਸਿਰਫ ਕੁਝ ਦਿਨ ਬਾਅ ਇੱਕ ਵਿਅਕਤੀ ਨੇ ਉਸਦੀ ਪਹਿਚਾਣ ਨੋਰਥ ਕੈਰੋਲਾਈਨਾ ਦੇ ਇੱਕ ਸਟੋਰ ਵਿੱਚ ਕਰ ਲਈ ਤੇ ਤੁਰੰਤ ਪੁਲਿਸ ਨੂੰ ਸੱਦਿਆ।
ਕਰੀਬ 600 ਮੀਲ ਦੂਰ ਅਤੇ 6 ਸਾਲਾਂ ਬਾਅਦ ਵੀ ਗੁੰਮਸ਼ੁਦਾ ਕਾਇਲਾ ਆਪਣੀ ਮਾਂ ਕੋਲ ਮਿਲੀ ਸੀ।
ਕਾਇਲਾ ਦੇ ਮਾਪੇ 2017 ਵਿੱਚ ਵੱਖ ਹੋਏ ਸਨ ਅਤੇ ਕਾਇਲਾ ਦੀ ਕਸਟਡੀ ਉਸਦੇ ਪਿਤਾ ਨੂੰ ਮਿਲੀ ਸੀ, ਪਰ ਕਾਇਲਾ ਦੀ ਮਾਂ ਧੋਖੇ ਨਾਲ ਉਸਨੂੰ ਆਪਣੇ ਨਾਲ ਲੈ ਗਈ।
ਕਾਇਲਾ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਜਮਾਨਤ ਲਈ $250,000 ਦੀ ਸਕਿਓਰਟੀ ਰੱਖੀ ਹੈ।