ਆਕਲੈਂਡ (ਹਰਪ੍ਰੀਤ ਸਿੰਘ) - 'ਨੋਅ ਇੰਡੀਆ ਪ੍ਰੋਗਰਾਮ' ਕੇ ਆਈ ਪੀ ਤਹਿਤ ਭਾਰਤ ਸਰਕਾਰ ਵਲੋਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਮੂਲ ਦੇ 18 ਤੋਂ 30 ਸਾਲਾਂ ਦੇ ਨੌਜਵਾਨਾਂ ਨੂੰ ਭਾਰਤ ਦੀ ਧਰਤੀ ਨਾਲ ਜੋੜਣ ਲਈ ਇੱਕ ਵਿਸ਼ੇਸ਼ ਉਪਰਾਲਾ ਆਰੰਭਿਆ ਗਿਆ ਹੈ। ਇਹ ਇੱਕ 3 ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਹੈ, ਜਿਸ ਤਹਿਤ ਅਪਲਾਈ ਕਰਨ ਵਾਲੇ ਨੌਜਵਾਨਾਂ 'ਚੋਂ ਫਾਈਨਲ ਕੀਤੇ ਗਏ ਪ੍ਰਾਰਥੀਆਂ ਨੂੰ ਸਰਕਾਰ ਭਾਰਤ ਦਰਸ਼ਨ ਕਰਵਾਏਗੀ ਤੇ ਉੱਥੋਂ ਦੀ ਰਾਜਨੀਤੀ, ਅਰਥਚਾਰੇ ਤੇ ਹੋਰ ਅਹਿਮ ਪਹਿਲੂਆਂ ਦੀ ਜਾਣਕਾਰੀ ਦਏਗੀ।
ਖਾਣ-ਪੀਣ ਮੁਫਤ ਹੋਏਗਾ ਤੇ ਹਵਾਈ ਟਿਕਟ ਦਾ 90% ਖਰਚਾ ਭਾਰਤੀ ਵਿਦੇਸ਼ ਮੰਤਰਾਲਾ ਦਏਗਾ ਤੇ 10% ਅਪਲਾਈ ਕਰਨ ਵਾਲੇ ਨੂੰ ਦੇਣਾ ਪਏਗਾ।
ਵਧੇਰੇ ਜਾਣਕਾਰੀ ਲਈ ਇਸ ਲੰਿਕ 'ਤੇ ਲਾਗਇਨ ਕੀਤਾ ਜਾ ਸਕਦਾ ਹੈ।