ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਸ਼ਨੀਵਾਰ ਲਈ ਮੌਸਮ ਦੇ ਵਿਗੜਦੇ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਵਿਲ ਡਿਫੈਂਸ ਨੇ ਚੇਤਾਵਨੀ ਜਾਰੀ ਕੀਤੀ ਹੈ। ਸਿਵਿਲ ਡਿਫੈਂਸ ਅਨੁਸਾਰ ਸਾਈਕਲੋਨ ਗੈਬਰੀਆਲ ਦੀ ਮਾਰ ਝੱਲ ਚੁੱਕੇ ਵੈਸਟ ਕੋਸਟ ਦੇ ਬਹੁਤੇ ਰਿਹਾਇਸ਼ੀ ਇਲਾਕਿਆਂ ਲਈ ਇਹ ਚੇਤਾਵਨੀ ਅਮਲ ਵਿੱਚ ਰਹੇਗੀ। ਖਰਾਬ ਮੌਸਮ ਦੌਰਾਨ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲਣਗੀਆਂ।
ਇਸ ਤੋਂ ਇਲਾਵਾ ਦ ਨੈਸ਼ਨਲ ਫੋਰਕਾਸਟਰ ਵਲੋਂ ਨਾਰਥ ਆਈਲੈਂਡ ਦੇ ਬਹੁਤੇ ਹਿੱਸਿਆਂ ਲਈ ਸਟਰੋਂਗ ਵਿੰਡ ਵਾਚ ਵੀ ਜਾਰੀ ਕੀਤੀ ਗਈ ਹੈ।
ਇਸ ਸਭ ਕਾਰਨ ਨਾਰਥਲੈਂਡ, ਆਕਲੈਂਡ ਤੇ ਵਾਇਕਾਟੋ ਦੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਏਗੀ, ਕਿਉਂਕਿ ਮੰਨਿਆਂ ਜਾ ਰਿਹਾ ਹੈ ਕਿ ਤੂਫਾਨੀ ਹਵਾਵਾਂ ਕਾਰਨ ਦਰੱਖਤ ਡਿੱਗਣ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਦੀਆਂ ਘਟਨਾਵਾਂ ਵੱਡੇ ਪੱਧਰ 'ਤੇ ਵਾਪਰਣਗੀਆਂ।