ਆਕਲੈਂਡ (ਹਰਪ੍ਰੀਤ ਸਿੰਘ) - ਅਰਥ-ਵਿਵਸਥਾ ਸਬੰਧੀ ਨਜਦੀਕੀ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਗਤੀਵਿਧੀਆਂ ਕਾਰਨ ਕੋਸਟ ਆਫ ਲੀਵਿੰਗ ਦੀ ਸੱਮਸਿਆ ਅਨ-ਇਮਪਲਾਇਮੈਂਟ ਕਰਾਈਸਸ ਵਿੱਚ ਤਬਦੀਲ ਹੋਣ ਜਾ ਰਹੀ ਹੈ।
ਅਰਥ ਵਿਵਸਥਾ ਸਬੰਧੀ ਇਹ ਚੇਤਾਵਨੀ ਟਰਯੀਅਰੀ ਦੇ ਬਜਟ ਇਕਨਾਮਿਕ ਐਂਡ ਫਿਸਕਲ ਅਪਡੇਟ ਰਾਂਹੀ ਜਾਰੀ ਹੋਈ ਹੈ, ਜਿਸ ਤਹਿਤ ਬੇਰੁਜਗਾਰੀ ਦਰ 2024 ਦੇ ਅੰਤ ਤੱਕ 5.3% ਤੱਕ ਵਧਣ ਦੀ ਗੱਲ ਆਖੀ ਜਾ ਰਹੀ ਹੈ ਤੇ ਇਸ ਕਾਰਨ ਕਰੀਬ 150,000 ਨਿਊਜੀਲੈਂਡ ਵਾਸੀਆਂ ਨੂੰ ਨੌਕਰੀਆਂ ਗੁਆਉਣੀਆਂ ਪੈ ਸਕਦੀਆਂ ਹਨ।
ਟਰਯੀਅਰੀ ਅਨੁਸਾਰ ਵੇਜ਼ ਗਰੋਥ ਸਤੰਬਰ ਦੀ 7.4% ਦੇ ਸਿਖਰ ਦੇ ਮੁਕਾਬਲੇ ਆਉਂਦੇ ਕੁਝ ਸਾਲਾਂ ਵਿੱਚ ਹੀ 4.2% ਰਹਿ ਜਾਏਗੀ।
ਮੈਸੀ ਯੂਨੀਵਰਸਿਟੀ ਦੀ ਅਸੋਸੀਏਟ ਡੀਨ ਮਾਓਰੀ ਐਂਡ ਇਕਨਾਮਿਕਸ ਪ੍ਰੋਫੈਸਰ ਮੈਟ ਰੋਸਕਰਜ ਅਨੁਸਾਰ 5.3% ਅਨ-ਇਮਪਲਾਇਮੈਂਟ ਦਰ ਬਹੁਤ ਜਿਆਦਾ ਹੁੰਦੀ ਹੈ ਅਤੇ ਇਸ ਕਾਰਨ ਪੈਦਾ ਹੋਣ ਵਾਲਾ ਇਮਪਲਾਇਮੈਂਟ ਕਰਾਈਸਸ ਨਿਊਜੀਲੈਂਡ ਵਾਸੀਆਂ ਨੂੰ ਕਾਫੀ ਜਿਆਦਾ ਪ੍ਰਭਾਵਿਤ ਕਰੇਗਾ।