ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ 82 ਸਾਲਾ ਬਜੁਰਗ ਦੀ ਮੌਤ ਹੋਣ ਦੀ ਖਬਰ ਹੈ। ਟੋਨੀ ਨੋਟ ਨਾਮ ਦੇ ਵਿਅਕਤੀ ਨੂੰ ਪਹਿਲਾਂ ਤਾਂ ਐਂਬੂਲੈਂਸ ਦੀ ਸਾਢੇ 4 ਘੰਟੇ ਦੀ ਦੇਰੀ ਕਾਰਨ ਕਾਫੀ ਤਕਲੀਫ ਝੱਲਣੀ ਪਈ ਤੇ ਉਸਤੋਂ ਬਾਅਦ ਐਮਰਜੈਂਸੀ ਡਿਪਾਰਟਮੈਂਟ ਵਿੱਚ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਵਾਲੇ ਇਸ ਸਭ ਤੋਂ ਬਹੁਤ ਦੁਖੀ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਮਿਲੇ ਇਲਾਜ ਨਾਲ ਉਨ੍ਹਾਂ ਦੇ ਬਜੁਰਗ ਦੀ ਜਾਨ ਬਚਾਈ ਜਾ ਸਕਦੀ ਸੀ। ਪਰਿਵਾਰ ਦਬਾਅ ਵਿੱਚ ਚੱਲ ਰਹੇ ਨਿਊਜੀਲੈਂਡ ਹੈਲਥ ਸਿਸਟਮ ਵਿੱਚ ਬਦਲਾਅ ਦੀ ਮੰਗ ਕਰ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਦੁਬਾਰਾ ਤੋਂ ਕਿਸੇ ਦੇ ਪਰਿਵਾਰਿਕ ਮੈਂਬਰ ਨਾਲ ਅਜਿਹਾ ਨਾ ਹੋਏ।