ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਇਸ ਵੇਲੇ ਛੋਟੇ ਕਾਰੋਬਾਰੀ ਆਪਣੇ ਕਾਰੋਬਾਰਾਂ 'ਤੇ ਲੁੱਟਾਂ ਦੀਆਂ ਵਾਪਰਦੀਆਂ ਘਟਨਾਵਾਂ ਤੋਂ ਬਹੁਤ ਪ੍ਰੇਸ਼ਾਨ ਹਨ। ਲੁੱਟਾਂ ਦੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਨਿਊਜੀਲੈਂਡ ਸਰਕਾਰ ਤੇ ਪੁਲਿਸ ਵੀ ਨਾ ਕਾਮਯਾਬ ਸਾਬਿਤ ਹੋ ਰਹੀਆਂ ਹਨ। ਇਹੀ ਕਾਰਨ ਹੈ ਕਿ ਵਾਰ-ਵਾਰ ਲੁੱਟਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਕਾਰੋਬਾਰੀ ਆਪਣੇ ਕਾਰੋਬਾਰ ਛੱਡਣ ਨੂੰ ਮਜਬੂਰ ਹੋ ਰਹੇ ਹਨ।
ਤਾਜਾ ਮਾਮਲਾ ਪੱਛਮੀ ਆਕਲੈਂਡ ਵਿੱਚ ਆਪਣਾ ਸਟੋਰ ਚਲਾਉਣ ਵਾਲੀ ਬਜੁਰਗ ਅਬੋਲੀ ਭਾਵੇ ਅਤੇ ਉਨ੍ਹਾਂ ਦੇ ਪਤੀ ਸ਼੍ਰੀਕਾਂਤ ਦਾ ਹੈ, ਜੋ ਬੀਤੇ 20 ਸਾਲਾਂ ਤੋਂ ਟੀਟਾਰਾਂਗੀ ਸਟੋਰ ਸਥਿਤ ਆਪਣਾ ਸਟੋਰ ਚਲਾ ਰਹੇ ਸਨ, ਪਰ ਬੀਤੇ ਕੁਝ ਸਾਲਾਂ ਵਿੱਚ ਉਨ੍ਹਾਂ ਦੇ ਸਟੋਰ 'ਤੇ ਵਾਪਰੀਆਂ 7 ਵਾਰ ਹਿੰਸਕ ਲੁੱਟਾਂ ਦੀਆਂ ਘਟਨਾਵਾਂ ਨੇ ਨਾ ਸਿਰਫ ਉਨ੍ਹਾਂ ਵਿੱਚ ਸਹਿਮ ਪੈਦਾ ਕੀਤਾ ਹੈ, ਬਲਕਿ ਉਨ੍ਹਾਂ ਦੇ ਕਾਰੋਬਾਰ ਦਾ ਲੱਕ ਵੀ ਤੋੜ ਦਿੱਤਾ ਹੈ, ਕਿਉਂਕਿ ਹਰ ਵਾਰ ਲੁੱਟਾਂ ਦੌਰਾਨ ਉਨ੍ਹਾਂ ਦਾ ਹਜਾਰਾਂ ਡਾਲਰਾਂ ਦਾ ਨੁਕਸਾਨ ਹੁੰਦਾ ਹੈ, ਜਿਸ ਤੋਂ ਉਭੱਰ ਪਾਉਣਾ ਉਨ੍ਹਾਂ ਲਈ ਸੰਭਵ ਨਹੀਂ ਹੈ। ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਇਹ ਬਹੁਤ ਹੀ ਵੱਡਾ ਫੈਸਲਾ ਲਿਆ ਹੈ।