ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਐਪਸਮ ਦੀ ਸਟਾਰਡੋਮ ਓਬਜ਼ਰਵੇਟਰੀ ਅਤੇ ਪਲੇਨੇਟੇਰੀਅਮ ਵਿਖੇ ਲੱਗੀ ਜ਼ੀਸ ਟੈਲੀਸਕੋਪ 'ਤੇ ਲੱਗਿਆ ਤਾਂਬਾ ਚੋਰੀ ਕੀਤੇ ਜਾਣ ਦੀ ਖਬਰ ਹੈ, ਇਹ ਘਟਨਾ ਵੀਕੈਂਡ 'ਤੇ ਵਾਪਰੀ ਦੱਸੀ ਜਾ ਰਹੀ ਹੈ।
ਸਿਟੀ ਈਜ਼ਟ ਇੰਸਪੈਕਟਰ ਰੇਸ਼ਲ ਡੋਲਗੇਅ ਨੇ ਦੱਸਿਆ ਕਿ ਟੈਲੀਸਕੋਪ ਨੂੰ ਪੁੱਜਾ ਨੁਕਸਾਨ ਕਈ ਹਜਾਰਾਂ ਡਾਲਰਾਂ ਦਾ ਹੈ ਤੇ ਉਨ੍ਹਾਂ ਦੱਸਿਆ ਕਿ ਇਹ ਟੈਲੀਸਕੋਪ ਆਕਲੈਂਡ ਦੀ ਇੱਕ ਵੱਖਰੀ ਪਹਿਚਾਣ ਹੈ ਅਤੇ ਚੋਰਾਂ ਵਲੋਂ ਇਸ ਨੂੰ ਨਿਸ਼ਾਨਾ ਬਣਾਏ ਜਾਣਾ ਸੱਚਮੁੱਚ ਸ਼ਰਮਨਾਕ ਕਾਰਾ ਹੈ।
ਇਹ ਟੈਲੀਸਕੋਪ ਇੱਥੇ 1967 ਤੋਂ ਲੱਗੀ ਹੋਈ ਹੈ ਤੇ ਤੱਦ ਤੋਂ ਲੈਕੇ ਹੁਣ ਤੱਕ ਲੱਖਾਂ ਲੋਕ ਇਸ ਟੈਲੀਸਕੋਪ ਰਾਂਹੀ ਸਪੇਸ ਵਿੱਚ ਝਾਤ ਮਾਰ ਚੁੱਕੇ ਹਨ।