ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਫੇਰੀ ਦਾ ਸੱਦਾ ਮਿਲਿਆ ਹੈ। ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਪਪੁਆ ਨਿਊ ਗੁਨੀਆ ਵਿੱਚ ਹੋਏ ਯੂ ਐਸ ਸਟੇਟਸ - ਪੈਸੇਫਿਕ ਸੰਮੇਲਨ ਵਿੱਚ ਬੀਤੇ ਦਿਨੀਂ ਹੋਈ ਸੀ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਬੀਤੀ ਰਾਤ ਵਾਪਿਸ ਨਿਊਜੀਲੈਂਡ ਪਰਤ ਆਏ ਹਨ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਹੈ ਕਿ ਉਹ ਇਸ ਉਪਚਾਰਿਕ ਸੱਦੇ ਤੋਂ ਬਹੁਤ ਖੁਸ਼ ਹਨ, ਪਰ ਆਉਂਦੀਆਂ ਚੋਣਾ ਤੋਂ ਪਹਿਲਾਂ ਉਨ੍ਹਾਂ ਦੀ ਇਹ ਭਾਰਤ ਫੇਰੀ ਸੰਭਵ ਨਹੀਂ ਹੋ ਸਕਦੀ, ਬਲਕਿ ਉਨ੍ਹਾਂ ਦੀ ਥਾਂ ਵਪਾਰ ਮੰਤਰੀ ਡੇਮਿਨ ਓ'ਕੋਨਰ ਚੋਣਾ ਤੋਂ ਪਹਿਲਾਂ ਭਾਰਤ ਫੇਰੀ 'ਤੇ ਜਰੂਰ ਜਾਣਗੇ ਅਤੇ ਇਸ ਫੇਰੀ ਦੌਰਾਨ 'ਫਰੀ ਟਰੇਡ ਐਗਰੀਮੈਂਟ' ਨੂੰ ਸਿਰੇ ਚੜਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ।