ਆਕਲੈਂਡ (ਹਰਪ੍ਰੀਤ ਸਿੰਘ) - 31 ਮਈ 2023 ਤੋਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਅਤੇ ਅਸੈਂਸ਼ਲ ਸਕਿਲਡ ਵਰਕ ਵੀਜਾ ਧਾਰਕਾਂ ਦੇ ਪਾਰਟਨਰਾਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਬਦਲਾਵਾਂ ਤਹਿਤ ਇਮੀਗ੍ਰੇਸ਼ਨ ਸਿਸਟਮ ਨ੍ਹੂੰ ਰੀਬੈਲੇਂਸ ਕਰਨਾ ਹੈ ਤਾਂ ਜੋ ਵੱਧ ਪ੍ਰੋਡਕਟੀਵੀਟੀ ਤੇ ਹਾਇਰ ਵੇਜ਼ ਇਕਾਨਮੀ ਸਥਾਪਿਤ ਕੀਤੀ ਜਾ ਸਕੇ।
ਨਿਯਮਾਂ ਤਹਿਤ:-
* ਪਾਰਟਨਰ ਸਿਰਫ ਐਕਰੀਡੇਟਡ ਇਮਪਲਾਇਰ ਲਈ ਹੀ ਕੰਮ ਕਰ ਸਕਣਗੇ।
* ਕੈਪਡ ਸੈਕਟਰ ਐਗਰੀਮੈਂਟ ਅਧੀਨ ਆਉਂਦੇ ਕੰਮਾਂ ਲਈ ਪਾਰਟਨਰ ਕੰਮ ਨਹੀਂ ਕਰ ਸਕਣਗੇ।
* ਜੇ ਕੈਪਡ ਸੈਕਟਰ ਐਗਰੀਮੈਂਟ ਅਧੀਨ ਆਉਂਦੇ ਕੰਮਾਂ ਲਈ ਪਾਰਟਨਰ ਕੰਮ ਨਹੀਂ ਕਰ ਰਿਹਾ ਤਾਂ ਉਨ੍ਹਾਂ ਨੂੰ ਘੱਟੋ-ਘੱਟ ਉਹ ਤਨਖਾਹ ਦਿੱਤੀ ਜਾਣੀ ਜਰੂਰੀ ਹੈ, ਜੋ ਉਨ੍ਹਾਂ ਨੂੰ ਵੀਜਾ ਜਾਰੀ ਹੋਣ ਮੌਕੇ ਸਿਸਟਮ ਵਿੱਚ ਲਾਗੂ ਸੀ। ਇਸ ਵੇਲੇ ਇਹ ਤਨਖਾਹ $29.66 ਪ੍ਰਤੀ ਘੰਟਾ ਹੈ।
* ਅਣ-ਕੈਪਡ ਸੈਕਟਰ ਐਗਰੀਮੈਂਟ ਤੋਂ ਬਾਹਰ ਆਉਂਦੇ ਕੰਮਾਂ ਲਈ ਰੈਲੇਂਵਟ ਵੇਜ਼ ਥਰੈਸ਼ਹੋਲਡ ਤਹਿਤ ਤਨਖਾਹ ਦਿੱਤੀ ਜਾਣੀ ਜਰੂਰੀ ਹੈ।
* ਪਾਰਟਨਰ ਨੂੰ ਇਸ ਸ਼੍ਰੇਣੀ ਤਹਿਤ ਵੀਜਾ ਹਾਸਿਲ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਜੋਬ ਆਫਰ ਦੀ ਲੋੜ ਨਹੀਂ ਹੋਏਗੀ ਤੇ ਨਾ ਹੀ ਇਮਪਲਾਇਰ ਨੂੰ ਜੋਬ ਚੈੱਕ ਦੀ ਜਰੂਰਤ ਪਏਗੀ।
* ਇਨ੍ਹਾਂ ਨਿਯਮਾਂ ਤਹਿਤ ਪਾਰਟਨਰ ਖੁੱਲੇ ਘੰਟਿਆਂ ਲਈ ਕੰਮ ਕਰ ਸਕਣਗੇ ਤੇ ਕੋਈ ਵੀ ਘੱਟੋ-ਘੱਟ ਘੰਟਿਆਂ ਦੀ ਸ਼ਰਤ ਲਾਗੂ ਨਹੀਂ ਹੋਏਗੀ।
ਵਧੇਰੇ ਜਾਣਕਾਰੀ ਲਈ ਇਸ ਲੰਿਕ 'ਤੇ ਕਲਿੱਕ ਕੀਤਾ ਜਾ ਸਕਦਾ ਹੈ।