Sunday, 04 June 2023
23 May 2023 New Zealand

ਦੇਖਿਓ ਕਿਤੇ ਤੁਸੀਂ ਵੀ ਹਜਾਰਾਂ ਡਾਲਰਾਂ ਦਾ ਜੁਰਮਾਨਾ ਨਾ ਕਰਵਾ ਲਿਓ

ਆਕਲੈਂਡ ਦੀ ਮਹਿਲਾ ਨੂੰ ਫੇਸਬੁੱਕ ‘ਤੇ ਗੱਡੀਆਂ ਵੇਚਣ ਕਾਰਨ $13000 ਦਾ ਜੁਰਮਾਨਾ
ਦੇਖਿਓ ਕਿਤੇ ਤੁਸੀਂ ਵੀ ਹਜਾਰਾਂ ਡਾਲਰਾਂ ਦਾ ਜੁਰਮਾਨਾ ਨਾ ਕਰਵਾ ਲਿਓ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜੇ ਫੇਸਬੁੱਕ ਮਾਰਕੀਟਪਲੇਸ ਦੀ ਵਰਤੋਂ ਤੁਸੀਂ ਕਰ ਰਹੇ ਹੋ ਤਾਂ ਸਾਵਧਾਨ, ਕਿਉਂਕਿ ਅਜਿਹਾ ਕੁਝ ਨਿਯਮਾਂ ਤਹਿਤ ਕੀਤਾ ਜਾ ਸਕਦਾ ਹੈ।
ਐਮ ਬੀ ਆਈ ਈ (ਮਨਿਸਟਰੀ ਆਫ ਬਿਜਨੈਸ, ਇਨੋਵੇਸ਼ਨ ਐਂਡ ਇਮਪਲਾਇਮੈਂਟ) ਦੀ ਪੜਤਾਲ ਤੋਂ ਬਾਅਦ ਆਕਲੈਂਡ ਜਿਲ੍ਹਾ ਅਦਾਲਤ ਨੇ ਆਕਲੈਂਡ ਦੀ ਇੱਕ ਮਹਿਲਾ ਨੂੰ ਅਜਿਹਾ ਕਰਨ ਲਈ $13,000 ਦਾ ਜੁਰਮਾਨਾ ਕੀਤਾ ਹੈ।
ਦਰਅਸਲ ਮੋਟਰ ਵਹੀਕਲ ਸੇਲਜ਼ ਐਕਟ 2003 ਤਹਿਤ, ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਕੋਈ ਵੀ ਇੱਕ ਸਾਲ ਵਿੱਚ 6 ਗੱਡੀਆਂ ਹੀ ਵੇਚ ਸਕਦਾ ਹੈ, ਪਰ ਆਕਲੈਂਡ ਦੀ ਇੱਕ ਮਹਿਲਾ ਵਲੋਂ 1 ਸਾਲ ਦੇ ਸਮੇਂ ਵਿੱਚ 11 ਗੱਡੀਆਂ ਵੇਚੀਆਂ ਗਈਆਂ। ਜਿਸ ਲਈ ਉਸਨੂੰ ਜੁਰਮਾਨਾ ਹੋਇਆ।
ਜੈਸੀ ਗੇਟਿਨਸ ਨਾਮ ਦੀ ਇਹ ਮਹਿਲਾ ਅਜਿਹਾ ਪਹਿਲੀ ਵਾਰ ਨਹੀਂ ਬਲਕਿ ਦੂਜੀ ਵਾਰ ਕਰਨ ਦੀ ਦੋਸ਼ੀ ਪਾਈ ਗਈ ਹੈ, ਪਹਿਲਾਂ 2016 ਵਿੱਚ ਅਜਿਹੇ ਕਾਰੇ ਲਈ ਹੀ $18,000 ਦਾ ਜੁਰਮਾਨਾ ਕੀਤਾ ਗਿਆ ਸੀ।
ਅਜਿਹੇ ਦੋਸ਼ਾਂ ਵਿੱਚ ਇੱਕ ਵਿਅਕਤੀ ਲਈ ਜਿਆਦਾ ਤੋਂ ਜਿਆਦਾ $50,000 ਦਾ ਜੁਰਮਾਨਾ ਤੇ ਇੱਕ ਕੰਪਨੀ ਲਈ $200,000 ਦੇ ਜੁਰਮਾਨੇ ਦੀ ਤਜਵੀਜ ਹੈ।

ADVERTISEMENT
NZ Punjabi News Matrimonials