ਆਕਲੈਂਡ (ਹਰਪ੍ਰੀਤ ਸਿੰਘ) - ਹੈਰਿਸ ਗੁਅ ਨੇ ਇਮੀਗ੍ਰੇਸ਼ਨ ਨਿਊਜੀਲੈਂਡ ਕੋਲ ਆਪਣੀ ਪੀ ਆਰ ਦੀ ਫਾਈਲ ਲਾਈ ਹੋਈ ਸੀ ਤੇ ੳੇੁਸਨੂੰ ਆਸ ਸੀ ਕਿ ਬਿਨ੍ਹਾਂ ਵਧੇਰੇ ਸੱਮਸਿਆ ਉਸਦਾ ਪੀ ਆਰ ਵੀਜਾ ਜਾਰੀ ਕਰ ਦਿੱਤਾ ਜਾਏਗਾ, ਪਰ ਉਸਦੀ ਹੈਰਾਨਗੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਹੈਰਿਸ ਅਤੇ ਉਸਦੀ ਪਤਨੀ ਦੇ ਐਕਸਟੈਂਡਡ ਫੈਮਿਲੀ ਮੈਂਬਰਾਂ ਦੀ ਵੀ ਵਿਸਥਾਰ ਜਾਣਕਾਰੀ ਮੰਗ ਲਈ ਗਈ ਅਤੇ ਅਜਿਹਾ ਨਾ ਕਰਨ 'ਤੇ ਉਸਨੂੰ ਵੀਜਾ ਨਾ ਦੇਣ ਦੀ ਗੱਲ ਵੀ ਆਖ ਦਿੱਤੀ।
ਹੈਰਿਸ ਦੇ ਇਮੀਗ੍ਰੇਸ਼ਨ ਵਕੀਲ ਦਾ ਵੀ ਇਸ ਸਬੰਧੀ ਇਹੀ ਕਹਿਣਾ ਹੈ ਕਿ ਉਹ ਬੀਤੇ 10 ਸਾਲਾਂ ਤੋਂ ਇਸ ਕਿੱਤੇ ਵਿੱਚ ਹੈ ਅਤੇ ਅੱਜ ਤੱਕ ਉਸ ਦੇ ਕਿਸੇ ਵੀ ਕਲਾਂਈਟ ਤੋਂ ਅਜਿਹੀ ਜਾਣਕਾਰੀ ਨਹੀਂ ਮੰਗੀ ਗਈ।
ਦੂਜੇ ਪਾਸੇ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਇਹ ਸਫਾਈ ਹੈ ਕਿ ਇਹ ਜਾਣਕਾਰੀ ਉਨ੍ਹਾਂ ਦੇ ਤਰਫੋਂ ਥਰਡ-ਪਾਰਟੀ ਐਜੰਸੀ ਵਲੋਂ ਥਰਡ-ਪਾਰਟੀ ਚੈੱਕ ਦੇ ਚਲਦਿਆਂ ਮੰਗੀ ਗਈ ਹੈ।
ਇਨ੍ਹਾਂ ਥਰਡ ਪਾਰਟੀ ਐਜੰਸੀਆਂ ਵਿੱਚ ਐਨ ਜੈਡ ਪੁਲਿਸ, ਐਨ ਜੈਡ ਸਕਿਓਰਟੀ ਇੰਟੈਲੀਜੈਂਸ ਸੇਵਾਵਾਂ ਸ਼ਾਮਿਲ ਹਨ।