ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਤੁਹਾਨੂੰ ਹੁਣ ਸੁਪਰ ਜੰਬੋ ਏਅਰ ਬੱਸ ਏ 380 ਦੇਖਣ ਨੂੰ ਮਿਲਿਆ ਕਰੇਗੀ। ਅਜਿਹਾ ਇਸ ਲਈ ਕਿਉਂਕਿ ਸਿੰਘਾਪੁਰ ਏਅਰਲਾਈਨਜ਼ ਨੇ ਆਕਲੈਂਡ ਵਾਸਤੇ ਇਸ ਡਬਲ ਡੈਕਰ ਜਹਾਜ ਦੀ ਚੋਣ ਕੀਤੀ ਹੈ, ਜਿਸ ਵਿੱਚ ਇੱਕ ਵਾਰ ਵਿੱਚ 471 ਕਰੂ ਮੈਂਬਰ ਤੇ ਯਾਤਰੀ ਆ ਸਕਦੇ ਹਨ। ਇਸਦੇ ਨਾਲ ਹਰ ਹਫਤੇ 1526 ਵਧੇਰੇ ਯਾਤਰੀ ਨਿਊਜੀਲੈਂਡ ਆ-ਜਾ ਸਕਣਗੇ।
ਨਵੰਬਰ ਵਿੱਚ ਜਦੋਂ ਇਹ ਆਕਲੈਂਡ ਵਿੱਚ ਉਤਰੇਗਾ ਤਾਂ ਉਸ ਵੇਲੇ ਏਅਰਪੋਰਟ 'ਤੇ ਵੱਖਰਾ ਹੀ ਨਜਾਰਾ ਦੇਖਣ ਨੂੰ ਮਿਲੇਗਾ।
ਕਰੀਬ 3 ਸਾਲ ਦੇ ਲੰਬੇ ਸਮੇਂ ਬਾਅਦ ਇਹ ਸੰਭਵ ਹੋਣ ਜਾ ਰਿਹਾ ਹੈ।
ਐਮੀਰੇਟਸ ਤੋਂ ਬਾਅਦ ਸਿੰਘਾਪੁਰ ਏਅਰਲਾਈਨਜ਼ ਦੂਜੀ ਏਅਰਲਾਈਨ ਹੈ, ਜੋ ਇਸ ਸ਼੍ਰੇਣੀ ਦਾ ਜਹਾਜ ਯਾਤਰੀਆਂ ਲਈ ਵਰਤੋਂ ਵਿੱਚ ਲਿਆ ਰਹੀ ਹੈ।