Sunday, 04 June 2023
24 May 2023 New Zealand

ਨਿਊਜੀਲੈਂਡ ਦਾਪਾਸਪੋਰਟ ਹੋ ਗਿਆ ਹੋਰ ਮਹਿੰਗਾ !!

3 ਸਾਲਾਂ ਤੱਕ ਹਰ ਸਾਲ ਸਰਕਾਰ ਕਰੇਗੀ ਫੀਸ ਵਿੱਚ ਵਾਧਾ
ਨਿਊਜੀਲੈਂਡ ਦਾਪਾਸਪੋਰਟ ਹੋ ਗਿਆ ਹੋਰ ਮਹਿੰਗਾ !! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਵੀਰਵਾਰ ਤੋਂ ਨਿਊਜੀਲੈਂਡ ਦਾ ਪਾਸਪੋਰਟ ਬਨਾਉਣ ਲਈ ਲੱਗਣ ਵਾਲੀ ਸਰਕਾਰੀ ਫੀਸ ਵਿੱਚ 7 ਡਾਲਰ ਦਾ ਵਾਧਾ ਹੋਣ ਜਾ ਰਿਹਾ ਹੈ। ਵੱਡਿਆਂ ਲਈ ਜੋ 10 ਸਾਲਾਂ ਦਾ ਪਾਸਪੋਰਟ ਬਣਦਾ ਸੀ, ਉਹ ਪਹਿਲਾਂ $199 ਵਿੱਚ ਬਣਦਾ ਸੀ, ਪਰ ਹੁਣ $206 ਵਿੱਚ ਬਣਿਆ ਕਰੇਗਾ।
ਇਸੇ ਤਰ੍ਹਾਂ ਬੱਚਿਆਂ ਦਾ 5 ਸਾਲ ਵਾਲਾ ਪਾਸਪੋਰਟ, ਜੋ ਪਹਿਲਾਂ $115 ਵਿੱਚ ਬਣਦਾ ਸੀ, ਹੁਣ ਉਹ $120 ਵਿੱਚ ਬਣਿਆ ਕਰੇਗਾ।
ਇੱਥੇ ਇਹ ਵੀ ਦੱਸਦੀਏ ਕਿ ਪਾਸਪੋਰਟ ਦੀਆਂ ਫੀਸਾਂ ਲਈ ਆਉਂਦੇ 3 ਸਾਲਾਂ ਤੱਕ 3.94% ਦੀ ਦਰ ਨਾਲ ਇਹ ਵਾਧਾ ਹਰ ਸਾਲ ਕੀਤਾ ਜਾਏਗਾ।
ਮਹਿੰਗਾਈ ਦਾ ਪਹਿਲਾਂ ਹੀ ਸਾਹਮਣਾ ਕਰ ਰਹੇ ਨਿਊਜੀਲੈਂਡ ਦੇ ਨਾਗਰਿਕਾਂ ਲਈ ਸਰਕਾਰ ਨੇ ਇਹ ਵਾਧਾ ਇੱਕ ਵਾਰ ਵਿੱਚ ਨਾ ਕਰਕੇ, ਹਰ ਸਾਲ ਥੋੜਾ-ਥੋੜਾ ਵਾਧਾ ਕਰਨ ਦਾ ਫੈਸਲਾ ਬੀਤੇ ਸਾਲ ਲਿਆ ਸੀ।
ਪੂਰੇ ਵਾਧੇ ਤੋਂ ਬਾਅਦ ਵੱਡਿਆਂ ਲਈ ਪਾਸਪੋਰਟ ਦੀ ਫੀਸ $215 ਹੋ ਜਾਏਗੀ, ਜਦਕਿ ਬੱਚਿਆਂ ਦੇ ਪਾਸਪੋਰਟ ਦੀ ਫੀਸ $125 ਹੋ ਜਾਏਗੀ।
ਸਾਲ 2021/22 ਵਿੱਚ ਨਿਊਜੀਲੈਂਡ ਵਾਸੀਆਂ ਨੇ 272,796 ਪਾਸਪੋਰਟ ਬਣਾਏ ਸਨ ਤੇ ਇਸ ਸਾਲ 2022/23 ਦੇ ਲਈ ਮਈ ਤੱਕ ਹੀ 441,352, ਪਾਸਪੋਰਟ ਅਪਲਾਈ ਕੀਤੇ ਜਾ ਚੁੱਕੇ ਹਨ।

ADVERTISEMENT
NZ Punjabi News Matrimonials