ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਨੂੰ ਦੁਨੀਆਂ ਦੀ ਸਭ ਤੋਂ ਵਧੀਆ ਵਾਈਨ ਬਨਾਉਣ ਵਾਲੀਆਂ ਥਾਵਾਂ 'ਚੋਂ ਇੱਕ ਐਲਾਨਿਆ ਗਿਆ ਹੈ। ਸਾਈਕਲੋਨ ਗੈਬਰੀਆਲ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਇਸ ਇੰਡਸਟਰੀ ਲਈ ਇਹ ਇੱਕ ਵਧੀਆ ਖਬਰ ਮੰਨੀ ਜਾ ਰਹੀ ਹੈ।
ਹਾਕਸ ਬੇਅ ਨੂੰ ਇਹ ਮਾਣ ਇੱਥੇ ਬਣਦੀ ਵਾਈਨ ਦੀ ਵਧੀਆ ਕੁਆਲਟੀ ਅਤੇ ਗ੍ਰਾਹਕਾਂ ਦੇ ਵਧੀਆ ਅਨੁਭਵ ਦੇ ਆਧਾਰ 'ਤੇ ਦਿੱਤਾ ਗਿਆ ਹੈ।
ਹਾਕਸ ਬੇਅ ਦੀ ਵਾਈਨ ਚੈਅਰਪਰਸਨ ਸੈਲੀ ਡਨਕਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕਸ ਬੇਅ ਦਾ ਮੌਸਮ ਅਤੇ ਜਮੀਨ ਵਾਈਨ ਬਨਾਉਣ ਲਈ ਦੇਸ਼ ਭਰ ਵਿੱਚ ਸਭ ਤੋਂ ਵਧੀਆ ਹੈ ਅਤੇ ਹਰ ਸਾਲ ਇੱਥੇ 40,000 ਟਨ ਤੋਂ ਵਧੇਰੇ ਅੰਗੂਰ ਪੈਦਾ ਹੁੰਦੇ ਹਨ। ਹਾਕਸ ਬੇਅ ਵਿੱਚ 200 ਵਾਈਨਯਾਰਡ, 125 ਵਾਈਨ ਬਨਾਉਣ ਵਾਲੇ ਅਤੇ 30 ਤੋਂ ਵਧੇਰੇ ਸੈਲਰ ਡੋਰਜ਼ ਹਨ।